19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੰਜਾਬੀ ਭਾਸ਼ਾ ਨੂੰ ਵਿੱਦਿਆ ਮਾਧਿਅਮ ਅਤੇ ਹੋਰ ਖੇਤਰਾਂ ਵਿਚ ਲਾਗੂ ਕਰਨ ਸੰਬੰਧੀ ਵਿਚਾਰ ਗੋਸ਼ਟੀ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਡਾ. ਤਰਲੋਚਨ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਸ਼ਾ ਸਾਹਿੱਤ ਸਭਿਆਚਾਰਕ ਮਾਮਲੇ ਡਾਇਰੈਕਟੋਰੇਟ ਮਾਮਲੇ ਵਲੋਂ ਪੰਜਾਬੀ ਭਾਸ਼ਾ ਦੇ ਵਿਗਿਆਨ ਅਤੇ ਹੋਰ ਵਿਸ਼ਿਆਂ ਵਿਚ ਮਾਧਿਅਮ ਵਜੋਂ ਪ੍ਰਗਤੀ ਅਤੇ ਸਮੱਸਿਆਵਾਂ ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਜਸਪਾਲ ਸਿੰਘ, ਰਿਟਾ. ਏ.ਜੀ.ਐਮ., ਪੀ.ਐਸ.ਬੀ. ਨੇ ਦੱਸਿਆ ਕਿ ਇੰਗਲੈਂਡ ਤੋਂ ਪੁੱਜੇ ਡਾ. ਬਲਦੇਵ ਸਿੰਘ ਕੰਦੋਲਾ ਤੇ ਸ਼ਿੰਦਰਪਾਲ ਸਿੰਘ ਮਾਹਲ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਵਿਸਤਰਿਤ ਵਰਣਨ ਕੀਤਾ | ਡਾ. ਕੰਦੋਲਾ ਨੇ ਆਪਣੇ ਅਨੁਭਵਾਂ ਦਾ ਵਿਸਤਰਿਤ ਵਰਣਨ ਕਰਦਿਆਂ ਪੰਜਾਬ ਦੇ ਬਹੁਤ ਖੇਤਰਾਂ ਵਿਚ ਪੰਜਾਬੀ ਲਾਗੂ ਨਾ ਹੋਣ 'ਤੇ ਚਿੰਤਾ ਪ੍ਰਗਟ ਕੀਤੀ | ਉੱਘੇ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਨੇ ਯੂਨੀਵਰਸਿਟੀ ਰਾਹੀਂ ਅਤੇ ਆਪਣੇ ਵਲੋਂ ਕੀਤੇ ਜਾ ਰਹੇ ਪੰਜਾਬੀ ਕੰਪਿਊਟਰੀਕਰਨ ਕਾਰਜਾਂ ਦਾ ਵਰਣਨ ਕੀਤਾ | ਮਿੱਤਰ ਸੈਨ ਮੀਤ ਨੇ ਦੱਸਿਆ ਕਿ ਸਟੱਡੀ ਸਰਕਲ ਵਲੋਂ ਕਰਵਾਈਆਂ ਤਿੰਨ ਕੌਮਾਂਤਰੀ ਪੰਜਾਬੀ ਭਾਸ਼ਾਵਾਂ ਕਾਨਫਰੰਸਾਂ ਵਿਚ ਪਾਸ ਹੋਏ ਮਤਿਆਂ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ ਲਈ ਯਤਨ ਹੋਏ ਅਤੇ ਸਕੂਲਾਂ ਵਿਚ ਪੰਜਾਬੀ ਲਾਗੂ ਕਰਵਾਉਣ ਵਿਚ ਬਹੁਤ ਹੱਦ ਤੱਕ ਸਫਲਤਾ ਵੀ ਮਿਲੀ | ਡਾ. ਗੁਲਜ਼ਾਰ ਪੰਧੇਰ ਨੇ ਪੰਜਾਬੀ ਸਾਹਿੱਤ ਅਕੈਡਮੀ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ | ਡਾ. ਹਰੀ ਸਿੰਘ ਜਾਚਕ ਨੇ ਇਕ ਕਵਿਤਾ ਰਾਹੀਂ ਦੇਸ਼ ਵਿਦੇਸ਼ ਤੋਂ ਆਏ ਸਾਹਿਤਕਾਰਾਂ ਤੇ ਵਿਦਵਾਨਾਂ ਦਾ ਸਵਾਗਤ ਕੀਤਾ | ਬਲਵਿੰਦਰ ਪਾਲ ਸਿੰਘ ਨੇ ਵਿਚਾਰ ਦਿੱਤਾ ਕਿ ਹੁਣ ਦੀ ਚੇਤਨਤਾ ਜ਼ਰੂਰ ਹੀ ਭਵਿੱਖ ਦੀ ਵੱਡੀ ਸਫਲਤਾ ਬਣੇਗੀ, ਪਰ ਪੰਜਾਬੀ ਸਾਹਿੱਤ ਸਿਰਜਣਾ ਦੇ ਨਾਲ ਨਵੀਂ ਟੈਕਨੌਲੋਜੀ, ਕਿਰਤਮ ਬੁੱਧੀ, ਖੋਜ-ਵਿਕਾਸ ਵਿਚ ਵੱਡੇ ਨਿਵੇਸ਼ ਅਤੇ ਵਜ਼ੀਫੇ ਦੇਣ ਦੀ ਭਾਰੀ ਲੋੜ ਹੈ | ਅਕਾਲ ਤਖ਼ਤ ਸਾਹਿਬ ਦੇ ਸਾਬਕਾ ਸਕੱਤਰ ਗੁਰਮੀਤ ਸਿੰਘ ਨੇ ਸਪਸ਼ਟ ਕੀਤਾ ਕਿ ਅੰਗਰੇਜ਼ੀ ਦਾ ਸਿੱਧਾ ਵਿਰੋਧ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਕਰ ਸਕਦਾ | ਇਸ ਮੌਕੇ ਪ੍ਰੋ. ਰਣਜੀਤ ਸਿੰਘ ਸਿੱਧਸਰ, ਬਿ੍ਜ ਮੋਹਨ ਗੋਇਲ, ਜਸਬੀਰ ਸਿੰਘ, ਹਰਜੀਤ ਸਿੰਘ ਖ਼ਾਲਸਾ, ਕੇ.ਬੀ. ਸਿੰਘ, ਹਰਦੀਪ ਸਿੰਘ ਚੀਫ਼ ਕੰਟਰੋਲਰ, ਜਸਪਾਲ ਸਿੰਘ ਜੋਨਲ ਸਕੱਤਰ, ਮਾਸਟਰ ਤਰਲੋਚਨ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਦਭਾਵਨਾ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਰਾਏਕੋਟ ਵਿਖੇ ਕਰਵਾਇਆ ਮੁਕਾਬਲਾ <br/> ਅਗਲੀ ਖ਼ਬਰ ਵਰਲਡ ਬੈਂਕ ਦੇ ਵਫ਼ਦ ਨੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।