ਲੁਧਿਆਣਾ, 4 ਦਸੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਦੇ ਖੇਡ ਜਗਤ ਅਤੇ ਆਮ ਜਨਤਾ ਲਈ ਇਹ ਵੱਡੀ ਖ਼ੁਸ਼ਖ਼ਬਰੀ ਹੈ ਕਿ ਲੁਧਿਆਣਾ ਦੇ ਪਹਿਲੇ ਅਤੇ ਇਕੋ-ਇਕ ਸਪੋਰਟਸ ਇੰਜਰੀ ਕੇਂਦਰ ਸਪੋਰਥੋ ਕਲੀਨਿਕ ਦੇ ਪ੍ਰਸਿੱਧ ਆਰਥੋਪੈਡਿਕ ਅਤੇ ਸਪੋਰਟਸ ਇੰਜਰੀ ਸਰਜਨ ਡਾ. ਮੋਹਿਤ ਸਿੰਗਲਾ ਨੇ ਇਕ ਸਾਲ ਵਿਚ 200 ਤੋਂ ਵੱਧ ਸਫਲ ਆਰਥਰੋਸਕੋਪੀ ਸਰਜਰੀਆਂ ਕਰਕੇ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ ¢ ਲਿਗਾਮੈਂਟ ਟੀਅਰ, ਏ.ਸੀ.ਐਲ, ਪੀ.ਸੀ.ਐਲ. ਇੰਜਰੀ, ਮੈਨਿਸਕਸ ਫਟਣ ਦੀ ਸਮੱਸਿਆ, ਮੋਢੇ ਦਾ ਨਿਕਲ ਜਾਣਾ ਅਤੇ ਹੋਰ ਕਈ ਗੁੰਝਲਦਾਰ ਸਪੋਰਟਸ ਇੰਜਰੀਆਂ ਦਾ ਕਾਮਯਾਬ ਇਲਾਜ ਕਰਕੇ ਡਾ. ਸਿੰਗਲਾ ਨੇ ਨਾ ਸਿਰਫ਼ ਲੁਧਿਆਣਾ ਬਲਕਿ ਸਾਰੇ ਪੰਜਾਬ ਦੇ ਖਿਡਾਰੀਆਂ ਅਤੇ ਨÏਜਵਾਨਾਂ ਨੂੰ ਦੁਬਾਰਾ ਸਿਹਤਮੰਦ ਅਤੇ ਸਰਗਰਮ ਜੀਵਨ ਵੱਲ ਵਾਪਸੀ ਦੀ ਨਵੀਂ ਕਿਰਨ ਦਿਖਾਈ ਹੈ ¢ ਮਰੀਜ਼ਾਂ ਅਨੁਸਾਰ ਡਾ. ਮੋਹਿਤ ਸਿੰਗਲਾ ਦੀ ਕੁਸ਼ਲਤਾ, ਸਹੀ ਡਾਈਗਨੋਸਿਸ ਅਤੇ ਰਿਹੈਬਲੀਟੇਸ਼ਨ ਗਾਈਡੈਂਸ ਨੇ ਉਨ੍ਹਾਂ ਨੂੰ ਦੁਬਾਰਾ ਗਰਾਊਾਡ ਵਿਚ ਵਾਪਸ ਲਿਆਂਦਾ ਹੈ ¢ ਇਸ ਉਪਲਬਧੀ ਬਾਰੇ ਗੱਲ ਕਰਦੇ ਹੋਏ ਡਾ. ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਖਿਡਾਰੀਆਂ ਨੂੰ ਬਿਨਾਂ ਦਰਦ ਅਤੇ ਡਰ ਦੇ ਆਪਣੀ ਖੇਡ ਦੀ ਦੁਨੀਆ ਵਿਚ ਮੁੜ ਵਾਪਸੀ ਯਕੀਨੀ ਬਣਾਉਣਾ ਹੈ¢ ਉਨ੍ਹਾਂ ਨੇ ਕਿਹਾ ਕਿ 'ਸਪੋਰਟਸ ਇੰਜਰੀ' ਦਾ ਸਹੀ ਸਮੇਂ ਤੇ ਸਹੀ ਇਲਾਜ ਹੋਵੇ ਤਾਂ ਹਰ ਖਿਡਾਰੀ ਆਪਣਾ ਕੈਰੀਅਰ ਬਚਾ ਸਕਦਾ ਹੈ ¢ ਸਥਾਨਕ ਅਦਿਤਿਆ ਜੇਤਲੀ ਚੌਕ, ਮਾਡਲ ਟਾਊਨ, ਲੁਧਿਆਣਾ ਦਾ ਸਪੋਰਥੋ ਕਲੀਨਿਕ ਅੱਜ ਪੰਜਾਬ ਵਿਚ ਸਪੋਰਟਸ ਮੈਡੀਸਨ ਦਾ ਇਕ ਮਜ਼ਬੂਤ ਕੇਂਦਰ ਬਣ ਚੁੱਕਾ ਹੈ ¢