20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕੇਂਦਰੀ ਜੇਲ੍ਹ ਵਿਚੋਂ ਤਿੰਨ ਮੋਬਾਈਲ ਬਰਾਮਦ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚੋਂ ਅਧਿਕਾਰੀਆਂ ਵਲੋਂ ਚੈਕਿੰਗ ਦÏਰਾਨ ਤਿੰਨ ਮੋਬਾਈਲ ਬਰਾਮਦ ਕੀਤੇ ਹਨ | ਜੇਲ੍ਹ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਸਹਾਇਕ ਸੁਪਰੀਡੈਂਟ ਸੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਹਰਮਨਦੀਪ ਸਿੰਘ ਨਾਮੀ ਬੰਦੀ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਦੇ ਕਬਜ਼ੇ ਵਿਚੋਂ ਤਿੰਨ ਮੋਬਾਈਲ ਬਰਾਮਦ ਕੀਤੇ ਹਨ | ਪੁਲਿਸ ਅਤੇ ਜੇਲ੍ਹ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਜੇਲ੍ਹ ਅੰਦਰ ਇਹ ਮੋਬਾਈਲ ਕਿਸ ਤਰੀਕੇ ਨਾਲ ਪਹੁੰਚਾਏ ਗਏ ਸਨ |
ਨਸ਼ਾ ਕਰਦੇ ਨÏਜਵਾਨ ਕਾਬੂ
ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਨਸ਼ਾ ਕਰਦੇ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਲੁਹਾਰਾ ਪੁੱਲ ਨੇੜੇ ਜਗਤਾਰ ਸਿੰਘ ਪੁੱਤਰ ਹੰਸ ਸਿੰਘ ਵਾਸੀ ਢਿੱਲੋਂ ਕਾਲੋਨੀ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਨਸ਼ਾ ਬਰਾਮਦ ਕੀਤਾ ਹੈ | ਕਥਿਤ ਦੋਸ਼ੀ ਸ਼ਰੇਆਮ ਉਥੇ ਨਸ਼ਾ ਕਰ ਰਿਹਾ ਸੀ | ਦੂਜੇ ਮਾਮਲੇ ਵਿਚ ਪੁਲਿਸ ਨੇ ਮੋਨੰੂ ਕੁਮਾਰ ਵਾਸੀ ਹੈਬੋਵਾਲ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਕਥਿਤ ਦੋਸ਼ੀ ਪਿੰਡ ਜੱਸੀਆਂ ਰੇਲਵੇ ਲਾਈਨ 'ਤੇ ਨਸ਼ਾ ਕਰ ਰਿਹਾ ਸੀ | ਤੀਜੇ ਮਾਮਲੇ ਵਿਚ ਨਵੀਂ ਕਚਹਿਰੀ ਦੇ ਪਿਛਲੇ ਪਾਸੇ ਨਸ਼ਾ ਕਰ ਰਹੇ ਨਿਤਿਨ ਵਾਸੀ ਸਲੇਮ ਟਾਬਰੀ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਰਾਹੁਲ ਵਾਸੀ ਰੇਲਵੇ ਕਾਲੋਨੀ ਨੂੰ ਵੀ ਨਸ਼ਾ ਕਰਦੇ ਕਾਬੂ ਕੀਤਾ ਹੈ | ਕਥਿਤ ਦੋਸ਼ੀ ਰੋਜ਼ ਗਾਰਡਨ ਵਿਚ ਸ਼ਰੇਆਮ ਨਸ਼ਾ ਕਰ ਰਿਹਾ ਸੀ | ਪੁਲਿਸ ਵਲੋਂ ਅਰਵਿੰਦ ਕੁਮਾਰ ਵਾਸੀ ਜਮਾਲਪੁਰ ਨੂੰ ਵੀ ਕਾਬੂ ਕੀਤਾ ਹੈ | ਕਥਿਤ ਦੋਸ਼ੀ ਸਰਪੰਚ ਕਾਲੋਨੀ ਵਿਚ ਨਸ਼ਾ ਕਰ ਰਿਹਾ ਸੀ |
ਮੋਟਰਸਾਈਕਲ ਚੋਰੀ
ਸਥਾਨਕ ਗੀਤਾਂਜਲੀ ਕਲੱਬ ਕਿਚਲੂ ਨਗਰ ਨੇੜੇ ਚੋਰਾਂ ਵਲੋਂ ਸੁਦਾਮਾ ਪ੍ਰਸਾਦ ਵਾਸੀ ਹੈਬੋਵਾਲ ਦਾ ਮੋਟਰਸਾਈਕਲ ਚੋਰੀ ਕਰ ਲਿਆ | ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ |
ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਕਾਬੂ
ਪੁਲਿਸ ਨੇ ਸੁਖਬੀਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਧਨਾਨਸੂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਇਕ ਚੋਰੀ ਸ਼ੁਦਾ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ | ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ¢
ਹੈਰੋਇਨ ਸਮੇਤ ਕਾਬੂ
ਪੁਲਿਸ ਨੇ ਵਿਕਰਾਂਤ ਜੈਨ ਵਾਸੀ ਇੰਦਰ ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕੀਤਾ ਹੈ | ਕਥਿਤ ਦੋਸ਼ੀ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ¢

ਪਿਛਲੀ ਖ਼ਬਰ ਸਿਮਰਨਜੀਤ ਕੌਰ ਧੰਜਲ ਨਮਿਤ ਅੰਤਿਮ ਅਰਦਾਸ ਐਤਵਾਰ ਨੂੰ ਅਗਲੀ ਖ਼ਬਰ ਡਾ. ਮੋਹਿਤ ਸਿੰਗਲਾ ਨੇ ਸਾਲ 'ਚ 200 ਤੋਂ ਵੱਧ ਸਫਲ ਆਰਥਰੋਸਕੋਪੀ ਸਰਜਰੀਆਂ ਕਰਕੇ ਪੰਜਾਬ ਭਰ ਦੇ ਖਿਡਾਰੀਆਂ ਨੂੰ ਦਿਖਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।