ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬੈਂਸ)-ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਰਾਹੀਂ ਲੁਧਿਆਣਾ ਵਾਸੀਆਂ ਨੰੂ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਲਾਸ਼ ਨਗਰ ਤੇ ਜੱਸੀਆਂ ਰੋਡ ਨੇੜੇ ਨੈਸ਼ਨਲ ਹਾਈਵੇ 'ਤੇ ਦੋ ਮਹੱਤਵਪੂਰਨ ਅੰਡਰਪਾਸ ਬਣਾਏ ਜਾਣਗੇ, ਜਿਸ ਨਾਲ ਇਲਾਕੇ ਦੇ ਲੋਕਾਂ ਨੰੂ ਆਉਣ ਜਾਮ ਵਿਚ ਵੱਡੀ ਸਹੂਲਤ ਮਿਲੇਗੀ | ਬਿੱਟੂ ਨੇ ਦੱਸਿਆ ਕਿ ਕੈਲਾਸ਼ ਨਗਰ ਕੋਲ ਦੋ 15-15 ਮੀਟਰ ਚੌੜਾਈ ਦੇ ਅੰਡਰਪਾਸ ਤਿਆਰ ਕੀਤੇ ਜਾਣਗੇ, ਜੋ ਖ਼ਾਸ ਤੌਰ 'ਤੇ ਸ਼ਹਿਰਵਾਸੀਆਂ ਦੀ ਆਵਾਜਾਈ ਦੀ ਸਮੱਸਿਆ ਨੰੂ ਦੂਰ ਕਰਨਗੇ | ਇਸੇ ਤਰ੍ਹਾਂ ਜੱਸੀਆਂ ਰੋਡ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਵੀ ਦੋ 15-15 ਮੀਟਰ ਦੇ ਅੰਡਰਪਾਸ ਬਣਾਏ ਜਾਣਗੇ, ਜਿਸ ਪਾਸੇ ਦੋਵੇਂ ਪਾਸਿਆਂ ਦਾ ਟ੍ਰੈਫਿਕ ਪ੍ਰਬੰਧ ਬੇਹਤਰ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਵਿਚ ਸਰਵਿਸ ਰੋਡ ਨੰੂ 7 ਮੀਟਰ ਤੋ ਵਧਾਕੇ 11 ਮੀਟਰ ਕੀਤਾ ਜਾਵੇਗਾ, ਜਿਸ ਨਾਲ ਵਾਹਨਾਂ ਦੀ ਆਵਾਜਾਈ ਹੋਰ ਵੀ ਸੁਚਾਰੂ ਹੋ ਜਾਵੇਗੀ | ਬਿੱਟੂ ਮੁਤਾਬਿਕ ਇਸ ਪੂਰੇ ਪੋ੍ਰਜੈਕਟ 'ਤੇ ਕੁੱਲ 23 ਕਰੋੜ ਰੁਪਏ ਦਾ ਖਰਚਾ ਆਵੇਗਾ | ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਉਮੀਦ ਹੈ ਕਿ ਇਹ ਪੋ੍ਰਜੈਕਟ ਅਗਲੇ ਸਾਲ ਵਿਚ ਪੂਰਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੁਧਿਆਣਾ ਦੇ ਬੁਨਿਆਦੀ ਢਾਂਚੇ ਨੰੂ ਮਜ਼ਬੂਤ ਕਰਨ ਲਈ ਵਚਨਬੱਧ ਹੈ ਤੇ ਇਹ ਪੋ੍ਰਜੈਕਟ ਟ੍ਰੈਫਿਕ ਸਮੱਸਿਆ ਨੰੂ ਹੱਲ ਕਰਨ ਵਿਚ ਵੱਡਾ ਯੋਗਦਾਨ ਪਾਵੇਗਾ |