22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰਾਮਾਇਣ ਦੀ ਰਚਨਾ ਕਰਨ ਵਾਲੇ ਮਹਾਂਰਿਸ਼ੀ ਵਾਲਮੀਕ ਜੀ ਦਾ ਪ੍ਰਗਟ ਦਿਵਸ ਹਲਕਾ ਦੱਖਣੀ ਵਿਚ ਮਨਾਵਾਂਗੇ 25 ਨੂੰ-ਬਾਵਾ, ਭੱਲਾ

ਡਾਬਾ/ਲੁਹਾਰਾ, 22 ਅਕਤੂਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਖੇ ਮਹਾਂਰਿਸ਼ੀ ਵਾਲਮੀਕ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸੁਸਾਇਟੀ ਦੇ ਮੁੱਖ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਤੇ ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਓ. ਬੀ.

ਅਜੀਤ ਡੈਸਕ 23-10-2026
ਡਾਬਾ/ਲੁਹਾਰਾ, 22 ਅਕਤੂਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਖੇ ਮਹਾਂਰਿਸ਼ੀ ਵਾਲਮੀਕ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸੁਸਾਇਟੀ ਦੇ ਮੁੱਖ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਤੇ ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਓ.ਬੀ.ਸੀ. ਦੀ ਸਰਪ੍ਰਸਤੀ ਹੇਠ ਬੇਗੋਆਣਾ ਰੋਡ ਵਿਖੇ ਹੋਈ, ਜਿਸ ਵਿਚ ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰਾਂ ਵਿਚ ਐਡਵੋਕੇਟ ਰਾਹੁਲ ਪੁਹਾਲ ਨੂੰ ਪ੍ਰਧਾਨ ਮਹਾਂਰਿਸ਼ੀ ਵਾਲਮੀਕ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਚੁਣਿਆ ਗਿਆ, ਜਦਕਿ ਮਨਜੀਤ ਕੌਰ ਚੇਅਰਪਰਸਨ, ਮਮਤਾ ਰਾਣੀ ਨੂੰ ਵਾਈਸ ਚੇਅਰਪਰਸਨ ਸੁਸਾਇਟੀ ਪੰਜਾਬ ਨਿਯੁਕਤ ਕੀਤਾ ਗਿਆ ਅਤੇ ਕੈਪਟਨ ਮਲਕੀਤ ਸਿੰਘ ਵਾਲੀਆ ਵਾਈਸ ਪ੍ਰਧਾਨ, ਬਲਜੀਤ ਮਾਲੜਾ, ਰਤਨੇਸ਼ ਸਿੰਘ, ਅਮਿਤ ਕੁਮਾਰ, ਕੁਲਵੰਤ ਸਿੰਘ, ਮਾਸਟਰ ਹਰੀ ਦੇਵ ਬਾਵਾ ਜਨਰਲ ਸਕੱਤਰ ਸੁਸਾਇਟੀ ਪੰਜਾਬ ਬਣਾਏ ਗਏ ਅਤੇ ਰਾਜਕੁਮਾਰ ਗੌਤਮ, ਸ਼ਿਵ ਕੁਮਾਰ, ਦੀਪਕ ਪੰਡਿਤ, ਸੁੰਦਰਮ, ਵਿਪਨ ਕੁਮਾਰ ਪ੍ਰਬੰਧਕ ਸਕੱਤਰ ਬਣਾਏ ਗਏ। ਇਸ ਸਮੇਂ ਬੋਲਦੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦੇਣ ਤੋਂ ਬਾਅਦ ਬਾਵਾ ਅਤੇ ਵਰਿੰਦਰ ਭੱਲਾ ਨੇ ਕਿਹਾ ਕਿ ਸਾਡਾ ਦੇਸ਼ ਮਹਾਨ ਗੁਰੂਆਂ, ਪੀਰਾਂ, ਫਕੀਰਾਂ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ, ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਆ ਕੇ ਸਮੁੱਚੀ ਮਨੁੱਖਤਾ ਨੂੰ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਇਆ। ਉਨ੍ਹਾਂ ਕਿਹਾ ਕਿ ਇਹਨਾਂ ਦੇ ਦਿਹਾੜੇ ਸਮੁੱਚੇ ਸਮਾਜ ਦੇ ਲੋਕਾਂ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਸਮੇਂ ਵਰਿੰਦਰ ਭੱਲਾ ਨੇ ਦੱਸਿਆ ਕਿ 25 ਅਕਤੂਬਰ ਸ਼ਾਮ 3 ਵਜੇ ਸਾਈ ਮੰਦਰ ਵਿਖੇ ਸਮਾਗਮ ਹੋਣਗੇ। ਇਸ ਸਮੇਂ ਰਾਹੁਲ ਪੁਹਾਲ ਨੇ ਕਿਹਾ ਕਿ ਮਹਾਂਰਿਸ਼ੀ ਵਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਕੀਤੀ ਅਤੇ ਉਨ੍ਹਾਂ ਦਾ ਜਨਮ ਬ੍ਰਾਹਮਣ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ਜਾਤ ਪਾਤ ਦੇ ਬੰਧਨਾਂ ਤੋਂ ਛੁਟਕਾਰਾ ਪਾ ਕੇ ਪ੍ਰਭੂ ਦਾ ਨਾਮ ਜਪਣ ਦਾ ਰਸਤਾ ਦਿਖਾਇਆ। ਉਨ੍ਹਾਂ ਨੇ ਰਾਮ-ਰਾਮ ਦਾ ਨਾਮ ਜਪ ਕੇ ਰਾਮ ਨੂੰ ਪਾਇਆ ਅਤੇ ਸਮੁੱਚੀ ਮਨੁੱਖਤਾ ਨੂੰ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਇਆ। ਇਸ ਸਮੇਂ ਵਾਈਸ ਪ੍ਰਧਾਨ ਮਿੰਕਲ ਬਿਰਲਾ, ਜਨਰਲ ਸਕੱਤਰ ਆਯੂਸ਼ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਦਗੀ ਨਾਲ ਮਨਾਇਆ ਪ੍ਰੋਫੈਸਰ ਮੋਹਨ ਸਿੰਘ ਦਾ 121ਵਾਂ ਜਨਮ ਦਿਵਸ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭ... ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ 12 ਤੋਂ 16 ਨਵੰਬਰ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।