ਭਿੱਖੀਵਿੰਡ, 4 ਦਸੰਬਰ (ਬੌਬੀ)-ਹਲਕਾ ਖੇਮਕਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਅਮਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦਾ ਇਕ ਭਾਸ਼ਣ ਪੰਜਾਬ ਦੇ ਪੰਜਾਂ ਦਰਿਆਵਾਂ ਨੂੰ ਅੱਗ ਲਗਾ ਸਕਦਾ ਹੈ | ਲੋਕਤੰਤਰ ਦੀ ਤੌਹੀਨ ਤੇ ਚੁਣੇ ਹੋਏ ਸਾਂਸਦ ਤੋਂ ਡਰ ਦਾ ਸਬੂਤ ਹੈ | ਜਿਹੜਾ ਵਿਅਕਤੀ ਪੂਰੇ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਲੋਕਾਂ ਦੀ ਆਵਾਜ਼ ਬਣਿਆ, ਉਹ ਅੱਗ ਨਹੀਂ ਲਗਾਉਂਦਾ ਉਹ ਤਾਂ ਲੋਕਾਂ ਦੇ ਦਿਲਾਂ 'ਚ ਠੰਢ ਪਾਂਉਂਦਾ ਹੈ ਤੇ ਜ਼ਬਰ ਦੇ ਵਿਰੁੱਧ ਹੱਕ ਦੀ ਗੱਲ ਕਰਦਾ ਹੈ | ਅਸਲ ਖ਼ਤਰਾ ਉਹ ਹਕੂਮਤਾਂ ਨੇ ਜੋ ਐਨ.ਐਸ.ਏ. ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਨਾਲ ਸੱਚ ਨੂੰ ਦਬਾਉਂਦੀਆਂ ਹਨ, ਨਾ ਕਿ ਉਹ ਸਾਂਸਦ ਜੋ ਅੰਤਰ-ਰਾਸ਼ਟਰੀ ਮੰਚ 'ਤੇ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ | ਪੰਜਾਬ ਦੀ ਨੌਜਵਾਨੀ ਭਾਈ ਅੰਮਿ੍ਤਪਾਲ ਸਿੰਘ ਦੀ ਆਵਾਜ ਨੂੰ ਅੱਜ ਵੀ