ਪੱਟੀ, 4 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਬਣੀ ਕੰਪਿਊਟਰ ਲੈਬ ਲਈ ਸੇਵਾ ਕਰਨ 'ਤੇ ਸਤਬੀਰ ਸਿੰਘ ਗਿੱਲ ਯੂ.ਕੇ. ਵਾਲਿਆਂ ਦਾ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿੱਦਿਅਕ ਅਦਾਰਿਆਂ ਨੂੰ ਸਮੇਂ ਦੇ ਹਾਣੀ ਬਣਾਉਂਦੇ ਹਨ | ਇਸ ਮੌਕੇ ਸੇਵਾ ਮੁਕਤ ਏ.ਡੀ.ਸੀ. ਰਣਜੀਤ ਸਿੰਘ, ਸੇਵਾ ਮੁਕਤ ਪਿੰ੍ਰਸੀਪਲ ਸੁੱਖਾ ਸਿੰਘ, ਬੀਬੀ ਹਰਜਿੰਦਰ ਕੌਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਜਿੰਦਰਪ੍ਰਸ਼ਾਦ ਸਿੰਘ ਕੇ.ਪੀ., ਸਤਿੰਦਰਪਾਲ ਸਿੰਘ, ਪਿੰ੍ਰਸੀਪਲ ਪ੍ਰਭਜੀਤ ਸਿੰਘ ਅਤੇ ਸਮੂਹ ਸਟਾਫ ਸੀ |