ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ)-ਮਾਲ ਵਿਭਾਗ ਦੇ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੋਰਾਇਆ ਤੇ ਹਰਮਨ ਗੋਰਾਇਆ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ, ਜਦੋਂ ਕਿ ਉਨ੍ਹਾਂ ਦੇ ਪਿਤਾ, ਐਸ.ਪੀ. (ਡੀ.) ਕਪੂਰਥਲਾ ਪ੍ਰਭਜੋਤ ਸਿੰਘ ਵਿਰਕ ਦੇ ਸਤਿਕਾਰਿਤ ਸਹੁਰਾ ਸਾਹਿਬ ਤੇ ਜੰਗਲਾਤ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਬਲਦੇਵ ਸਿੰਘ ਗੋਰਾਇਆ (80) ਵਾਸੀ ਐੱਸ.ਜੀ. ਇਨਕਲੇਵ ਦਾ ਸੰਖੇਪ ਬਿਮਾਰੀ ਉਪਰੰਤ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿੱਥੇ ਅੰਗੀਠ ਚਿਣੇ ਜਾਣ ਉਪਰੰਤ ਦੇਹ ਸੰਸਕਾਰ ਲਈ ਅਰਦਾਸ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਕੀਤੀ ਗਈ ਜਦੋਂ ਕਿ ਚਿਤਾ ਨੂੰ ਮੁੱਖ ਅਗਨੀ ਵੱਡੇ ਸਪੁੱਤਰ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੋਰਾਇਆ ਵਲੋਂ ਦਿੱਤੀ ਗਈ | ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਜੀਵਨਜੋਤ ਕੌਰ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ, ਬਰਿੰਦਰਜੀਤ ਸਿੰਘ ਪਾਹੜਾ, ਆਪ ਆਗੂ ਤਲਬੀਰ ਸਿੰਘ ਗਿੱਲ, ਜਸਬੀਰ ਸਿੰਘ ਡਿੰਪਾ, ਭਗਵੰਤਪਾਲ ਸਿੰਘ ਸੱਚਰ, ਜ਼ਿਲ੍ਹਾ ਅਟਾਰਨੀ ਅੰਮਿ੍ਤਪਾਲ ਸਿੰਘ ਖਹਿਰਾ, ਈ.ਐਮ.ਸੀ. ਹਸਪਤਾਲ ਤੋਂ ਚੇਅਰਮੈਨ ਪਵਨ ਅਰੋੜਾ, ਡਾ: ਰੋਹਿਤ, ਡਾ: ਪ੍ਰਕਾਸ਼ ਸਿੰਘ, ਪਿ੍ੰਸ ਸਰਕਾਰੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੌਰਵ ਮਿਠੂ ਮੈਦਾਨ, ਜਗਜੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |