17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਭਾਰਤੀ ਸਰਹੱਦ ਤੋਂ 30 ਕਰੋੜ ਦੀ 6 ਕਿੱਲੋ ਹੈਰੋਇਨ ਬਰਾਮਦ

ਅਜੀਤ ਡੈਸਕ 09-12-2025

ਅਟਾਰੀ ਸਰਹੱਦ (ਅੰਮਿ੍ਤਸਰ), 8 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਭਾਰਤੀ ਸਰਹੱਦੀ ਪਿੰਡ ਦਾਊਕੇ ਦੇ ਖੇਤਰ ਵਿਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਨੂੰ ਫੜ ਕੇ ਬੀ.ਐੱਸ.ਐੱਫ. ਵਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ | ਪੁਲਿਸ ਥਾਣਾ ਘਰਿੰਡਾ ਅੰਮਿ੍ਤਸਰ ਅਧੀਨ ਆਉਂਦੀ ਬੀ.ਐੱਸ.ਐੱਫ. 181 ਬਟਾਲੀਅਨ ਦੀ ਸਰਹੱਦੀ ਚੌਂਕੀ ਦਾਓਕੇ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਾ ਭਾਰਤੀ ਖੇਤਰ ਅੰਦਰ ਦਾਖਲ ਹੋਏ ਡਰੋਨ ਨੂੰ ਵੇਖਦਿਆਂ ਕੰਡਿਆਲੀ ਤਾਰ 'ਤੇ ਬਣੇ ਓ.ਪੀ ਟਾਵਰ 'ਤੇ ਡਿਊਟੀ ਨਿਭਾ ਰਹੇ ਬੀ.ਐੱਸ.ਐੱਫ. ਦੇ ਜਵਾਨਾਂ ਦੀ ਇੱਕ ਟੁਕੜੀ ਵਲੋਂ ਡਰੋਨ 'ਤੇ ਫਾਇਰਿੰਗ ਕੀਤੀ ਗਈ ਤੇ ਡਰੋਨ ਨੂੰ ਨਸ਼ਟ ਕਰ ਦਿੱਤਾ ਗਿਆ, ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਨਾਲ ਬੰਨ੍ਹ ਕੇ ਭੇਜੀ ਦੋ ਬੈਗਾਂ ਨੂੰ ਖੋਲ ਕੇ ਤਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ 12 ਪੈਕਟ ਹੈਰੋਇਨ ਜਿਨ੍ਹਾਂ ਦਾ ਵਜ਼ਨ ਪੰਜ-ਪੰਜ ਸੋ ਗ੍ਰਾਮ ਸੀ ਮਿਲੇ | ਇਸ ਸੰਬੰਧੀ ਬੀਐੱਸਐੱਫ ਵਲੋਂ ਆਪਣੀ ਕਾਗਜ਼ੀ ਪੱਤਰੀ ਕਾਰਵਾਈ ਮੁਕੰਮਲ ਕਰਦਿਆਂ ਸਥਾਨਕ ਪੁਲਿਸ ਨੂੰ ਸਰਹੱਦ ਤੋਂ ਫੜੀ ਗਈ ਹੈਰੋਇਨ ਸੌਂਪ ਦਿੱਤੀ ਗਈ |

ਪਿਛਲੀ ਖ਼ਬਰ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼: ਨਾਬਾਲਗ ਸਮੇਤ 6 ਮੁਲਜ਼ਮ 6 ਪਿਸਤੌਲਾਂ ਸਮੇਤ ਕਾਬੂ ਕਪੂਰ... ਅਗਲੀ ਖ਼ਬਰ 'ਔਜ਼ੀ ਹੱਬ' ਨੇ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦਾ ਭਰੋਸਾ ਰੱਖਿਆ ਬਰਕਰਾਰ: ਕੰਗ, ਚੱਠਾ ਆਸਟ੍ਰੇਲੀਆ ਜਾਣ ਦੇ ਚਾਹਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।