ਮਾਨਾਂਵਾਲਾ, 8 ਦਸੰਬਰ (ਗੁਰਦੀਪ ਸਿੰਘ ਨਾਗੀ)-ਮਨੁੱਖ ਨੂੰ ਕਣਕ, ਅੰਡੇ, ਸਬਜ਼ੀਆਂ, ਖਸਬੂਦਾਰ ਵਸਤੂਆਂ ਦੀ ਸੁਗੰਧ, ਮੌਸਮ ਵਿਚ ਤਬਦੀਲੀ, ਮਿੱਟੀ-ਘੱਟੇ ਸਮੇਤ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਅਗਰ ਮਰੀਜ ਅਲਰਜੀ ਪ੍ਰਤੀ ਲਾਪ੍ਰਵਾਹੀ ਦਿਖਾਉਂਦਾ ਹੈ ਤਾਂ ਬਿਮਾਰੀ ਗੰਭੀਰ ਬਣ ਸਕਦੀ ਹੈ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਦਿੱਤੀ | ਉਨ੍ਹਾਂ ਦੱਸਿਆ ਕਿ ਨੱਕ ਵਿਚ ਖਾਰਿਸ਼ ਹੋਣਾ, ਨੱਕ 'ਚੋਂ ਪਾਣੀ ਆਉਣਾ ਅਤੇ ਖਾਰਿਸ਼ ਹੋਣਾ ਆਦਿ ਅਲਰਜੀ ਦੇ ਕਾਰਨ ਹੋ ਸਕਦੇ ਹਨ ਅਤੇ ਅਲਰਜੀ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਮਰੀਜ ਦਾ ਅਲਰਜੀ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ, ਜਿਸ ਤੋਂ ਮਰੀਜ ਨੂੰ ਕਿਸ ਚੀਜ ਤੋਂ ਅਲਰਜੀ ਹੁੰਦੀ ਹੈ, ਬਾਰੇ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਸਤੋਂ ਬਾਅਦ ਮਰੀਜ਼ ਦਾ ਇਲਾਜ ਈਮੋਮਿਊਨੋ ਥਰੈਪੀ ਨਾਲ ਇਲਾਜ ਕਰਕੇ ਉਸਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਂਦਾ ਹੈ |