ਅੰਮਿ੍ਤਸਰ, 4 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਦੀ ਮੀਟਿੰਗ 'ਚ ਬਹੁਤ ਹੀ ਲਾਭਦਾਇਕ ਅਤੇ ਗਿਆਨਵਰਧਕ ਸੈਸ਼ਨ ਆਯੋਜਿਤ ਕੀਤਾ ਗਿਆ | ਇਸ ਦੌਰਾਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਨਰੇਸ਼ ਗਰੋਵਰ ਨੇ 'ਕਾਮਨ ਗਟ ਇਸ਼ੂਜ਼ ਐਂਡ ਮਾਈਾਡਫੁਲ ਈਟਿੰਗ' ਵਿਸ਼ੇ 'ਤੇ ਵਿਸਥਾਰਪੂਰਵਕ ਵਿਚਾਰ ਸਾਂਝੇ ਕਰਨ ਦੇ ਨਾਲ-ਨਾਲ ਇਸ ਤੇਜ਼-ਰਫ਼ਤਾਰ ਜ਼ਿੰਦਗੀ ਵਿਚ ਵੱਧ ਰਹੀਆਂ ਪਾਚਨ ਸੰਬੰਧੀ ਸਮੱਸਿਆਵਾਂ ਬਾਰੇ ਚਰਚਾ ਕੀਤੀ | ਉਨ੍ਹਾਂ ਰੋਟਰੀ ਮੈਂਬਰਾਂ ਨੂੰ ਹੌਲੀ-ਹੌਲੀ ਖਾਣ, ਭੋਜਨ ਨੂੰ ਚੰਗੀ ਤਰ੍ਹਾਂ ਚੱਬਣ ਅਤੇ ਖਾਣ ਵੇਲੇ ਸਚੇਤ ਰਹਿਣ ਦੀ ਸਲਾਹ ਦਿੰਦੇ ਹੋਏ ਦੱਸਿਆ ਕਿ ਅਜਿਹਾ ਕਰਨ ਦੇ ਨਾਲ ਪਾਚਨ ਸੁਧਰਦਾ ਹੈ ਅਤੇ ਪੇਟ 'ਤੇ ਬੋਝ ਘਟਦਾ ਹੈ | ਪ੍ਰਧਾਨ ਰੋਟੇਰੀਅਨ ਡਾ. ਆਰ. ਕੇ. ਬੇਦੀ, ਸਕੱਤਰ ਰੋਟੇਰੀਅਨ ਬੀ. ਕੇ. ਗੁਪਤਾ, ਪੀ. ਡੀ. ਜੀ. ਅਵਿਨਾਸ਼ ਮੋਹਿੰਦਰੂ, ਡੀ. ਜੀ. ਈ. ਅਨਿਲ ਸਿੰਘਲ ਅਤੇ ਏ. ਜੀ. ਅਸ਼ਵਨੀ ਅਵਸਥੀ ਨੇ ਡਾ. ਗਰੋਵਰ ਦਾ ਇਸ ਅਹਿਮ ਵਿਸ਼ੇ ਬਾਰੇ ਅਹਿਮ ਜਾਣਕਾਰੀ ਦੇਣ ਲਈ ਤਹਿ-ਦਿਲੋਂ ਸਵਾਗਤ ਕੀਤਾ ਜਦੋਂਕਿ ਰੋਟੇਰੀਅਨ ਡਾ. ਕਰਨ ਸ਼ਰਮਾ ਨੇ ਮਹਿਮਾਨ ਵਕਤਾ ਬਾਰੇ ਜਾਣੂ ਕਰਵਾਇਆ | ਰੋਟੇਰੀਅਨ ਪ੍ਰਵੀਨ ਮਹਾਜਨ ਨੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਡਾ. ਗਰੋਵਰ ਦੇ ਕੀਮਤੀ ਵਿਚਾਰਾਂ ਦੀ ਸ਼ਲਾਘਾ ਕੀਤੀ |