ਸੁਲਤਾਨਵਿੰਡ, 4 ਦਸੰਬਰ (ਗੁਰਨਾਮ ਸਿੰਘ ਬੁੱਟਰ)-ਇੰਟਰਨੈਸ਼ਨਲ ਕ੍ਰਿਸ਼ਚਨ ਵੈਲਫੇਅਰ ਮਿਸ਼ਨ ਚੇਅਰਮੈਨ ਪਾਸਟਰ ਨਵਜੋਤ ਗਿੱਲ ਦੀ ਅਗਵਾਈ 'ਚ ਪਹਿਲੀ ਵਿਸ਼ਾਲ ਕ੍ਰਿਸਮਸ ਸ਼ੋਭਾ ਯਾਤਰਾ ਕ੍ਰਿਸ਼ਚਨ ਵੈਲਫੇਅਰ ਮਿਸ਼ਨ ਦੇ ਚੇਅਰਮੈਨ ਪਾਸਟਰ ਨਵਜੋਤ ਗਿੱਲ ਮਸੀਹ ਦੀ ਅਗਵਾਈ ਹੇਠ ਨਿਊ ਅੰਮਿ੍ਤਸਰ ਗੋਲਡਨ ਗੇਟ ਤੋਂ ਕੱਢੀ ਗਈ | ਜਿਸ ਵਿਚ ਇੰਟਰਨੈਸ਼ਨਲ ਕ੍ਰਿਸ਼ਚਨ ਵੈਲਫੇਅਰ ਦੇ ਸਾਰੇ ਅਹੁਦੇਦਾਰਾਂ ਵਲੋਂ ਸ਼ਿਰਕਤ ਕੀਤੀ ਗਈ | ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ 'ਚ ਮਸੀਹ ਭਾਈਚਾਰਾ ਮੌਜੂਦ ਸਨ ਤੇ ਸੰਗਤਾਂ ਆਪਣੀਆਂ ਗੱਡੀਆਂ, ਟਰੈਕਰ ਟਰਾਲੀਆਂ, ਮੋਟਰਸਾਈਕਲ ਤੇ ਕਈ ਸਾਧਨਾਂ ਉਪਰ ਮੌਕੇ 'ਤੇ ਪਹੁੰਚੇ ਜਿੱਥੇ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ | ਚੇਅਰਮੈਨ ਪਾਸਟਰ ਨਵਜੋਤ ਗਿੱਲ ਨੇ ਦੱਸਿਆ ਕੇ ਪ੍ਰਭੂ ਯਿਸੂ ਮਸੀਹ ਜੀ ਕਿਸੇ ਦਾ ਵੀ ਧਰਮ-ਜਾਤ ਬਦਲਣ ਨਹੀਂ ਆਏ ਉਹ ਜੀਵਣ ਬਦਲਣ ਲਈ ਸੰਸਾਰ ਵਿਚ ਆਏ ਤਾਂ ਜੋ ਕੋਈ ਯਿਸੂ ਮਸੀਹ ਜੀ ਉਪਰ ਵਿਸ਼ਵਾਸ ਕਰੇ ਤੇ ਮੰਨ ਲਵੇ ਕਿ ਉਹ ਮੁਕਤੀ ਦਾਤਾ ਪਰਮੇਸ਼ਵਰ ਹੈ ਉਹ ਕਦੇ ਨਾਸ਼ ਨਹੀਂ ਹੋਵੇਗਾ ਸਗੋਂ ਸਦਾ ਪ੍ਰਭੂ ਯਿਸੂ ਮਸੀਹ ਜੀ ਦੇ ਰਾਜ ਵਿਚ ਸਦਾ ਰਾਜ ਕਰੇਗਾ | ਇਸ ਮੌਕੇ ਗੁਰਜੀਤ ਪਾਸਟਰ ਜਗਪ੍ਰੀਤ, ਸੁਖਬੀਰ ਭੱਟੀ, ਰਘਬੀਰ ਸੀ. ਐੱਲ. ਚਾਰਲਸ, ਗੁਰਪ੍ਰੀਤ ਪਾਸਟਰ, ਸੁਖਬੀਰ ਗਿੱਲ ਅਮਨਪ੍ਰੀਤ, ਪ੍ਰਧਾਨ ਪਵਨ ਸੱਭਰਵਾਲ, ਪੰਜਾਬ ਰਾਜ ਘੱਟ ਗਿਣਤੀ ਚੇਅਰਮੈਨ ਜਤਿੰਦਰ ਮਸੀਹ ਗੌਰਵ, ਪ੍ਰਧਾਨ ਜਸਪਾਲ ਮਸੀਹ, ਪ੍ਰਧਾਨ ਜੌਨ ਕੌਟਲੀ, ਪ੍ਰਧਾਨ ਗੁਰਸੇਵਕ ਗਿੱਲ, ਪ੍ਰਧਾਨ ਈਸਾ ਦਾਸ ਟੋਨੀ, ਸਾਬਕਾ ਡਾ. ਸੁਭਾਸ਼ ਥੋਬਾ, ਪ੍ਰਧਾਨ ਪੂਰਨ ਸਫ਼ਰੀ, ਯੁਵਰਾਜ ਵਡਾਲੀ, ਨਵਜੋਤ ਮਕਬੂਲਪੁਰਾ, ਸਟੀਫਨ ਵਿੱਕੀ, ਹਰਜੀਤ, ਬੂਆ ਸਿੰਘ , ਬਲਵਿੰਦਰ ਪੋਲ, ਹਰਪਾਲ ਕਵਲ ਕੁਮਾਰ, ਪੀਟਰ, ਮਹਿਲਾ ਵਿੰਗ ਪ੍ਰਧਾਨ, ਕਰਮਜੀਤ, ਪਾ. ਐੱਮ.ਪੀ. ਸਿੰਘ ਤੇ ਸਮੂਹ ਮਸੀਹ ਭਾਈਚਾਰਾ ਹਾਜ਼ਰ ਸਨ |