09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪ੍ਰੋ: ਡਾ. ਪੂਜਾ ਓਹਰੀ 'ਪ੍ਰੋ. ਐੱਚ. ਐੱਮ. ਸ਼ਾਹ ਯਾਦਗਾਰੀ' ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜੂਆਲੋਜੀ ਵਿਗਿਆਨ ਵਿਭਾਗ ਦੇ ਪ੍ਰੋ: ਡਾ. ਪੂਜਾ ਓਹਰੀ ਨੂੰ ਹਾਲ ਹੀ 'ਚ 'ਪ੍ਰੋਫ਼ੈਸਰ ਐੱਚ. ਐੱਮ. ਸ਼ਾਹ ਯਾਦਗਾਰੀ ਇਨਾਮ' ਅਤੇ 10,000/- ਰੁਪਏ ਦੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਹ ਵਕਾਰੀ ਸਨਮਾਨ ਨੈਮਾਟੋਲੋਜੀ ਸੋਸਾਇਟੀ ਭਾਰਤ ਵਲੋਂ ਖੇਤੀਬਾੜੀ ਖੋਜ ਸੰਸਥਾਵਾਂ (ਆਈ. ਸੀ. ਏ. ਆਰ.-ਆਈ. ਆਈ. ਓ. ਆਰ. ਅਤੇ ਹੋਰ) ਦੇ ਸਹਿਯੋਗ ਨਾਲ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਦੌਰਾਨ ਦਿੱਤਾ ਗਿਆ | ਇਹ ਇਨਾਮ ਨੈਮਾਟੋਡ ਵਿਗਿਆਨ ਦੇ ਖੇਤਰ 'ਚ ਪਿਛਲੇ ਪੰਜ ਸਾਲਾਂ ਦੌਰਾਨ ਛਾਪੇ ਗਏ ਖੋਜ ਪੱਤਰਾਂ ਦੇ ਆਧਾਰ 'ਤੇ ਸਭ ਤੋਂ ਵਧੀਆ ਯੋਗਦਾਨ ਪਾਉਣ ਵਾਲੇ ਵਿਦਵਾਨ ਨੂੰ ਦਿੱਤਾ ਜਾਂਦਾ ਹੈ | ਡਾ. ਪੁਜਾ ਓਹਰੀ ਨੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਿਰਜੇ ਰਿਸਰਚ-ਕੇਂਦ੍ਰਤ ਅਕਾਦਮਿਕ ਮਾਹੌਲ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਪ੍ਰਗਤੀਸ਼ੀਲ ਸੋਚ, ਸਹਿਯੋਗੀ ਨੀਤੀਆਂ ਅਤੇ ਅਕਾਦਮਿਕ-ਰਿਸਰਚ 'ਚ ਅੱਗੇ ਵਧਣ ਪ੍ਰਤੀ ਵਚਨਬੱਧਤਾ ਨੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਣ ਹਾਸਿਲ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ |
ਪਿਛਲੀ ਖ਼ਬਰ ਏਰਿਸ ਲਾਈਫ ਸਾਇੰਸਿਜ਼ ਨੇ ਗੈਸਟਰ੍ਰੋਥੋਨ 2025 ਤਹਿਤ ਕੀਤਾ ਵਾਕਥੋਨ ਫਿਟਨੈੱਸ ਆਈਕਾਨ ਮਿਿਲੰਦ ਸੋਮਨ ਨੇ ਕੀਤੀ ਵਾਕਥੋਨ... ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਦੀ ਮੀਟਿੰਗ 'ਚ ਗਿਆਨਵਰਧਕ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।