09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਏਰਿਸ ਲਾਈਫ ਸਾਇੰਸਿਜ਼ ਨੇ ਗੈਸਟਰ੍ਰੋਥੋਨ 2025 ਤਹਿਤ ਕੀਤਾ ਵਾਕਥੋਨ ਫਿਟਨੈੱਸ ਆਈਕਾਨ ਮਿਿਲੰਦ ਸੋਮਨ ਨੇ ਕੀਤੀ ਵਾਕਥੋਨ ਦੀ ਅਗਵਾਈ

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਰੇਸ਼ਮ ਸਿੰਘ)- ਏਰਿਸ ਲਾਈਫ ਸਾਇੰਸਿਜ਼ ਨੇ ਇਥੇ ਕੰਪਨੀ ਬਾਗ ਵਿਖੇ ਆਪਣਾ 'ਗੈਸਟ੍ਰੋਥੌਨ- 2025 ਕਰਵਾਇਆ, ਜਿਸ ਵਿਚ ਅੰਮਿ੍ਤਸਰ ਅਤੇ ਨੇੜਲੇ ਜ਼ਿਲਿ੍ਹਆਂ ਦੇ ਗੈਸਟ੍ਰੋਐਂਟਰੌਲੋਜਿਸਟ ਮਾਹਿਰ ਡਾਕਟਰ ਸ਼ਾਮਿਲ ਹੋਏ | ਇਸ ਮੌਕੇ ਵਾਕਥੋਨ ਦੀ ਅਗਵਾਈ ਫਿਟਨੈਸ ਆਈਕਾਨ ਮਿਲਿੰਦ ਸੋਮਨ ਨੇ ਕੀਤੀ, ਜਿਨ੍ਹਾਂ 1 ਘੰਟੇ ਤੱਕ ਪੈਦਲ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਉਦੇਸ਼ ਰੋਜ਼ਾਨਾ ਪਾਚਨ ਸਿਹਤ ਅਤੇ ਸ਼ੁਰੂਆਤੀ ਸਕ੍ਰੀਨਿੰਗ ਅਤੇ ਜੀਵਨ ਸ਼ੈਲੀ ਜਾਗਰੂਕਤਾ ਦੀ ਵਧ ਰਹੀ ਜ਼ਰੂਰਤ ਵੱਲ ਧਿਆਨ ਨੂੰ ਪ੍ਰਚਾਰਿਆ ਗਿਆ | ਉਨ੍ਹਾਂ ਇਸ ਮੌਕੇ ਦਸਿਆ ਕਿ 2022 ਵਿਚ ਪ੍ਰਕਾਸ਼ਿਤ ਹੋਏ ਇੱਕ ਦੇਸ਼ ਵਿਆਪੀ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਲਗਭਗ 18% ਬਾਲਗਾਂ ਨੇ ਕਿਸੇ ਨਾ ਕਿਸੇ ਕਿਸਮ ਦੀ ਗੈਸਟਰੋ ਦੀ ਬੇਅਰਾਮੀ ਮਹਿਸੂਸ ਕੀਤੀ ਹੈ | 2024 ਵਿਚ ਪ੍ਰਕਾਸ਼ਿਤ ਇੱਕ ਵੱਖਰੀ ਮਲਟੀਸੇਂਟਰਿਕ ਸਟੱਡੀ ਵਿਚ ਕਿਸ਼ੋਰਾਂ 'ਤੇ ਨਜ਼ਰ ਮਾਰੀ ਗਈ ਅਤੇ ਪਾਇਆ ਗਿਆ ਕਿ ਉਨ੍ਹਾਂ ਵਿਚੋਂ ਲਗਭਗ 15.85% ਫ਼ੰਕਸ਼ਨਲ ਗੈਸਟਰੋ ਵਿਕਾਰ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਵਾਰ-ਵਾਰ ਪੇਟ ਦਰਦ ਹੁੰਦਾ ਸੀ | ਦੋਵੇਂ ਅਧਿਐਨ ਮਿਲਾ ਕੇ ਵੇਖੀਏ ਤਾਂ ਡਾਟਾ ਇਹ ਦਰਸਾਉਂਦਾ ਹੈ ਕਿ ਸਮੱਸਿਆਵਾਂ ਕਿੰਨੀਆਂ ਵਿਆਪਕ ਹੋ ਗਈਆਂ ਹਨ ਅਤੇ ਸਾਰੇ ਉਮਰ ਸਮੂਹਾਂ ਵਿਚ ਬਿਹਤਰ ਜਾਗਰੂਕਤਾ ਅਤੇ ਸ਼ੁਰੂਆਤੀ ਦੇਖਭਾਲ ਦੀ ਜ਼ਰੂਰਤ ਨੂੰ ਰੇਖਾਂਕ੍ਰਿਤ ਕਰਦੀਆਂ ਹਨ | ਇਸ ਮੌਕੇ ਆਮ ਜੀਆਈ ਸਮੱਸਿਆਵਾਂ ਜਿਵੇਂ ਕਿ ਐਸਿਡਿਟੀ, ਆਈਬੀਐਸ ਅਤੇ ਕਾਰਜਸ਼ੀਲ ਪੇਟ ਦਰਦ ਤੋਂ ਲੈ ਕੇ ਵਧੇਰੇ ਗੁੰਝਲਦਾਰ ਵਿਕਾਰਾਂ ਤੱਕ ਸਭ ਦਾ ਸਬੰਧ ਸਾਡੀ ਰੋਜ਼ਾਨਾ ਦੀ ਜੀਵਨ ਸ਼ੈਲੀ ਦੇ ਨਾਲ ਹੈ, ਜਿਸ ਵਿਚ ਖੁਰਾਕ, ਤਣਾਅ, ਨੀਂਦ ਅਤੇ ਸਰੀਰਕ ਗਤੀਵਿਧੀਆਂ ਸਭ ਕੁਝ ਸ਼ਾਮਲ ਹੈ |
ਪਿਛਲੀ ਖ਼ਬਰ ਭਾਰਤੀਯ ਮਜ਼ਦੂਰ ਸੰਘ ਅੰਮਿ੍ਤਸਰ ਦੀ ਮੀਟਿੰਗ ਹੋਈ ਅਗਲੀ ਖ਼ਬਰ ਪ੍ਰੋ: ਡਾ. ਪੂਜਾ ਓਹਰੀ 'ਪ੍ਰੋ. ਐੱਚ. ਐੱਮ. ਸ਼ਾਹ ਯਾਦਗਾਰੀ' ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।