09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਰਤੀਯ ਮਜ਼ਦੂਰ ਸੰਘ ਅੰਮਿ੍ਤਸਰ ਦੀ ਮੀਟਿੰਗ ਹੋਈ

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਮਜਦੂਰ ਸੰਘ ਅੰਮਿ੍ਤਸਰ ਦੀ ਮੀਟਿੰਗ ਪ੍ਰਧਾਨ ਰਾਮ ਲੁਭਾਇਆ ਦੀ ਪ੍ਰਧਾਨਗੀ ਹੇਠ ਬਜਰੰਗ ਦਲ ਮੰਦਰ ਸ਼ਿਵਾਲਾ ਭਾਈਆਂ ਵਿਖੇ ਹੋਈ, ਜਿਸ 'ਚ ਮਜ਼ਦੂਰ ਵਰਗ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਕੱਤਰ ਮਨਜੀਤ ਸਿੰਘ ਨੇ ਸਰਕਾਰ ਵਲੋਂ ਮਜ਼ਦੂਰਾਂ ਨੂੰ ਦਿੱਤੀਆਂ ਜਾ ਰਹੀਆਂ ਨਾ ਮਾਤਰ ਸਹੂਲਤਾਂ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਵੀ ਮੰਗ ਕੀਤੀ | ਸੋਹਨ ਲਾਲ ਗੁਪਤਾ ਮੁਖੀ ਭਾਰਤੀਯ ਮਜ਼ਦੂਰ ਸੰਘ (ਉੱਤਰੀ) ਨੇ ਸੰਘ ਦੇ ਪਿਛੋਕੜ ਬਾਰੇ ਦੱਸਦੇ ਹੋਏ ਸੰਘ ਦੇ ਆਗੂਆਂ ਨੂੰ ਇਕਜੱੁਟ ਰਹਿ ਕੇ ਇਸਨੂੰ ਹੋਰ ਮਜਬੂਤ ਕਰਨ 'ਤੇ ਜ਼ੋਰ ਦਿੱਤਾ | ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਸਰਕਾਰੀ ਨੀਤਿਆਂ ਅਤੇ ਲੇਬਰ ਕਾਨੂੰਨ ਦੇ ਬਾਰੇ ਜਾਣੰੂ ਕਰਵਾਇਆ | ਇਸ ਮੌਕੇ ਸੀਨੀਅਰ ਆਗੂ ਕਰਤਾਰ ਸਿੰਘ ਮੁਖੀ ਅੰਮਿ੍ਤਸਰ, ਸੰਤੋਖ ਸਿੰਘ, ਜਗਦੀਸ਼ ਚੰਦਰ, ਵਿਪਨ ਕੁਮਾਰ, ਸੁੱਚਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਾਸਾਂਸੀ ਹਲਕੇ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਤਣਾਅ * ਕਾਂਗਰਸੀ ਵਰਕਰ 'ਤੇ ਕੀਤਾ ਜਾਨਲੇਵਾ ਹਮਲਾ... ਅਗਲੀ ਖ਼ਬਰ ਏਰਿਸ ਲਾਈਫ ਸਾਇੰਸਿਜ਼ ਨੇ ਗੈਸਟਰ੍ਰੋਥੋਨ 2025 ਤਹਿਤ ਕੀਤਾ ਵਾਕਥੋਨ ਫਿਟਨੈੱਸ ਆਈਕਾਨ ਮਿਿਲੰਦ ਸੋਮਨ ਨੇ ਕੀਤੀ ਵਾਕਥੋਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।