ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਾਸਟਰ ਕੇਡਰ ਯੂਨੀਅਨ ਇਕਾਈ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਅਰਜਿੰਦਰ ਸਿੰਘ ਕਲੇਰ ਅਤੇ ਜਨਰਲ ਸਕੱਤਰ ਗੁਰਮੇਜ ਸਿੰਘ ਕਲੇਰ ਦੀ ਅਗਵਾਈ ਹੇਠ ਅਧਿਆਪਕਾਂ ਦੇ ਵਫਦ ਵਲੋਂ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਬਾਰਡਰ ਕੇਡਰ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਇਕ ਵਾਧੂ ਇੰਕਰੀਮੈਂਟ ਅਤੇ ਵੱਖਰੀ ਸੀਨੀਆਰਤਾ ਸੂਚੀ ਬਣਾ ਕੇ ਪ੍ਰਮੋਸ਼ਨਾਂ ਕਰਨ ਹਿੱਤ ਬਾਰਡਰ ਕੇਡਰ ਦੇ ਛੇ ਜ਼ਿਲਿ੍ਹਆਂ ਤੋਂ ਆਏ ਅਧਿਆਪਕਾਂ ਨੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ | ਇਸ ਦੌਰਾਨ ਡੀ. ਪੀ. ਆਈ. ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਬਾਰਡਰ ਕੇਡਰ ਦੇ ਜ਼ਿਲਿ੍ਹਆਂ 'ਚ ਕੰਮ ਕਰਦੇ ਕਰਮਚਾਰੀਆਂ ਕੋਲੋਂ 15 ਦਿਨਾਂ ਤੱਕ ਆਪਸ਼ਨ/ਅੰਡਰਟੇਕਿੰਗ ਲੈ ਕੇ ਇਨ੍ਹਾਂ ਕਰਮਚਾਰੀਆਂ ਨੂੰ ਵਿੱਤੀ ਲਾਭ ਦੇ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀ ਵੱਖਰੀ ਸੀਨੀਆਰਤਾ ਸੂਚੀ ਬਣਾਉਣ ਦੀ ਪ੍ਰਕਿਰਿਆ ਵੀ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਸਮੇਂ ਦਲਜੀਤ ਸਿੰਘ ਬਲਾਕ ਪ੍ਰਧਾਨ, ਅਸ਼ਵਨੀ ਕੁਮਾਰ ਸਟੇਟ ਕਮੇਟੀ ਮੈਂਬਰ, ਰਮੇਸ਼ ਕੁਮਾਰ ਬਲਾਕ ਪ੍ਰਧਾਨ, ਬਲਦੇਵ ਰਾਜ ਬਲਾਕ ਪ੍ਰਧਾਨ, ਗੁਲਜਿੰਦਰ ਸਿੰਘ ਸੰਗਤਪੁਰਾ, ਵਿਵੇਕ ਕੁਮਾਰ, ਖੁਸ਼ਬੀਰ ਸਿੰਘ, ਸਾਹਿਬ ਸਿੰਘ, ਦੀਪਕ ਸੋਨੀ, ਵਰਿੰਦਰ ਕੁਮਾਰ, ਸੰਜੀਵ ਕਪੂਰ, ਜਿਲਾ ਤਰਨ ਤਾਰਨ ਤੋਂ ਪ੍ਰਸ਼ੋਤਮ ਸਿੰਘ ਕੱਦ ਗਿੱਲ, ਰਣਜੀਤ ਸਿੰਘ ਸ਼ਹਾਬਪੁਰ, ਪ੍ਰੀਤੀ, ਨੰਦਨਜੀਤ ਸਿੰਘ, ਜਗਜੋਤ ਕੌਰ, ਰੀਤੂ ਵਰਮਾ, ਗੁਰਪ੍ਰੀਤ ਕੌਰ, ਨਵਜੀਤ ਕੌਰ, ਕੁਲਵਿੰਦਰ ਕੌਰ, ਜਗਦੀਪ ਕੌਰ, ਉਪਿੰਦਰ ਕੌਰ, ਪ੍ਰਦੀਪ ਕੌਰ, ਅਰੁਣਾ ਕੁਮਾਰੀ, ਮਮਤਾ ਸ਼ਰਮਾ, ਰੇਨੂਕਾ, ਜਸਜੀਤ ਕੌਰ, ਰਾਜਨ ਕੁੰਦਰਾ, ਰੋਹਨੀ, ਜੋਲੀ, ਸਰਬਜੀਤ ਕੌਰ, ਜੋਤੀ ਗੁਪਤਾ, ਗੁਰਦਾਸਪੁਰ ਤੋਂ ਕੁਲਬੀਰ ਸਿੰਘ, ਕਸ਼ਮੀਰ ਚੰਦ, ਦਲਜੀਤ ਬਲਹੋਤਰਾ ਆਦਿ ਅਧਿਆਪਕਾਵਾਂ ਹਾਜ਼ਰ ਸਨ |