ਜਥੇਦਾਰ ਗੜਗੱਜ ਨੇ ਬੰਦੀ ਛੋੜ ਦਿਵਸ ਮੌਕੇ ਸ਼ੇਰ-ਏ-ਪੰਜਾਬ ਦੇ ਰਾਮ ਬਾਗ ਸਥਿਤ ਹਵਾ ਮਹਿਲ ਵਿਖੇ ਦੀਵੇ ਜਗਾ ਕੇ ਕੀਤੀ ਦੀਪਮਾਲਾ
ਅਜੀਤ ਡੈਸਕ
22-10-2025
ਉਨ੍ਹਾਂ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਬੰਦੀ ਛੋੜ ਦਿਵਸ 'ਤੇ ਦੀਵਾਲੀ ਮੌਕੇ ਸਾਰਾ ਅੰਮਿ੍ਤਸਰ ਸ਼ਹਿਰ ਜਗਮਗਾਇਆ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਵਿਖੇ ਘੁੱਪ ਹਨੇ੍ਹਰਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਤਿਕਾਰ ਕਰਦੀ ਹੈ ਪਰ ਇੱਥੇ ਹਾਲਾਤ ਵੇਖ ਕੇ ਸੱਚਾਈ ਸਭ ਦੇ ਸਾਹਮਣੇ ਹੈ |