01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦਿਓਰ ਨੇ ਭਾਬੀ ਤੇ ਭਾਬੀ ਦੀ ਮਾਂ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 22-10-2025
ਅੰਮਿ੍ਤਸਰ, 21 ਅਕਤੂਬਰ (ਰੇਸ਼ਮ ਸਿੰਘ)-ਇਕ ਨੌਜਵਾਨ ਵਲੋਂ ਆਪਣੀ ਵੱਡੀ ਭਾਬੀ ਤੇ ਉਸਦੀ ਮਾਤਾ ਤੋਂ ਦੁਖੀ ਹੋ ਕੇ ਫਾਹਾ ਲੈ ਲਿਆ ਤੇ ਖੁਦਕੁਸ਼ੀ ਕਰ ਲਈ | ਪੁਲਿਸ ਵਲੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਮਿ੍ਤਕ ਨੌਜਵਾਨ ਦੀ ਭਾਬੀ ਤੇ ਉਸ ਦੀ ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਸ਼ਨਾਖਤ ਮਨਜੀਤ ਸਿੰਘ ਵਾਸੀ ਗੁੰਮਟਾਲਾ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ ਜਿਸ ਦੇ ਭਰਾ ਮਲਕੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾ 'ਚ ਦਸਿਆ ਕਿ ਉਸ ਦੀ ਸ਼ਾਦੀ 18 ਮਹੀਨੇ ਪਹਿਲਾਂ ਹੋਈ ਹੈ ਅਤੇ ਉਨ੍ਹਾਂ ਦੀ ਇਕ ਧੀ ਹੈ ਅਤੇ ਉਨ੍ਹਾਂ ਦਾ ਆਪਣੀ ਪਤਨੀ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਤੇ ਮੋਹਤਬਰ ਰਾਜੀਨਾਮਾ ਕਰਵਾ ਦਿੰਦੇ ਹਨ | ਬੀਤੇ ਦਿਨ ਉਸਦੀ ਮਾਤਾ ਦੀ ਮੌਤ ਹੋ ਗਈ ਤੇ ਉਹ ਅਤੇ ਉਸਦਾ ਭਰਾ ਆਪਣੀ ਮਾਤਾ ਦਾ ਮੌਤ ਦਾ ਸਰਟੀਫਿਕੇਟ ਲੈਣ ਲਈ ਗਏ ਹੋਏ ਸਨ ਜਦੋਂ ਕਿ ਉਸਦੀ ਪਤਨੀ ਬਾਰ ਬਾਰ ਘਰ ਆਉਣ 'ਚ ਦੇਰੀ ਲਈ ਕਹਿ ਰਹੀ ਸੀ ਤੇ ਉਸਨੇ ਫਰਨੈਲ ਪੀ ਲਈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ | ਉਥੇ ਹਸਪਤਾਲ 'ਚ ਉਸ ਦੀ ਪਤਨੀ ਦੀ ਮਾਤਾ ਤੇ ਸਹੁਰੇ ਪਰਿਵਾਰ ਦੇ ਬਾਕੀ ਮੈਂਬਰ ਆ ਗਏ ਤੇ ਉਨ੍ਹਾਂ 'ਤੇ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਲੱਗ ਪਏ | ਜਿਸ ਦੇ ਡਰ ਤੋਂ ਦੁਖੀ ਹੋ ਕੇ ਉਸਦੇ ਭਰਾ ਨੇ ਘਰ ਜਾ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਤੇ ਖੁਦਕੁਸ਼ੀ ਨੋਟ ਵੀ ਆਪਣੀ ਜੇਬ 'ਚ ਰੱਖ ਲਿਆ | ਥਾਣਾ ਛਾਉਣੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਅਮਨਦੀਪ ਕੌਰ ਤੇ ਦਵਿੰਦਰ ਕੌਰ ਵਾਸੀਆਂ ਪਿੰਡ ਕਾਲੇ ਛੇਹਰਟਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਦੀਵਾਲੀ ਦੇ ਪਹਿਲੇ ਦਿਨ 10 ਥਾਵਾਂ 'ਚ ਲੱਗੀ ਅੱਗ <br/> ਅਗਲੀ ਖ਼ਬਰ ਥਾਣਾ ਸੁਲਤਾਨਵਿੰਡ ਵਲੋਂ ਪੁਰਾਣੇ ਮਾਮਲੇ 'ਚ ਭਗੌੜੇ ਨੌਜਵਾਨ ਨੂੰ ਦੋ ਨਾਜਾਇਜ਼ ਪਿਸਟਲਾਂ, ਹੈਰੋਇਨ ਅਤੇ ਡਰੱਗ ਸਮੇਤ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।