ਅੰਮਿ੍ਤਸਰ, 21 ਅਕਤੂਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਵਲੋਂ ਜੀ. ਟੀ. ਰੋਡ ਪੁਤਲੀਘਰ ਵਿਖੇ ਸਥਿਤ ਯਤੀਮਖਾਨਾ ਦੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਸਮਾਰੋਹ ਦੇ ਮੁੱਖ ਮਹਿਮਾਨ ਇੰਜੀਨੀਅਰ ਦਰਸ਼ਨ ਸਿੰਘ, ਗੈੱਸਟ ਆਫ ਆਨਰ ਇੰਜੀ. ਤਰਸੇਮ ਲਾਲ ਸਿੰਘ ਮੁੰਬਈ ਅਤੇ ਸਪੈਸ਼ਲ ਗੈੱਸਟ ਡਾ. ਮਵਲੀਨ ਕੈਂਥ ਮੁੰਬਈ ਸਨ | ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਗਾਇਨ ਦੇ ਨਾਲ ਹੋਈ ਅਤੇ ਫੇਰ ਅਧਿਆਪਕਾਂ ਨੇ ਗੀਤ ਬੋਲੇ | ਉਪਰੰਤ ਰੋਟਰੀ ਕਲੱਬ ਦੇ ਮੈਂਬਰਾਂ ਵਲੋਂ ਇਸ ਸਮਾਰੋਹ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਭੇਟ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ | ਮੁੱਖ ਮਹਿਮਾਨ ਇੰਜੀ. ਦਰਸ਼ਨ ਸਿੰਘ ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਬਾਰੇ ਵਿਸਥਾਰ ਨਾਲ ਦੱਸਿਆ | ਇਸ ਮੌਕੇ ਡਿਸਟਿ੍ਕਟ ਚੀਫ ਐਡਵਾਈਜ਼ਰ ਰੋਟੇਰੀਅਨ ਇੰਜੀਨੀਅਰ ਪੀ. ਐੱਸ. ਗਰੋਵਰ, ਪੀ. ਡੀ. ਜੀ. ਡਾ. ਪੀ. ਐੱਸ. ਗਰੋਵਰ, ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ, ਸੈਕਰੇਟਰੀ ਰੋਟੇਰੀਅਨ ਕੇ. ਕੇ. ਢੰਡ, ਪਹਿਲੀ ਕਲੱਬ ਮਹਿਲਾ ਰੋਟੇਰੀਅਨ ਵਰਿੰਦਰ ਕੌਰ ਮਾਣਕ, ਰੋਟੇਰੀਅਨ ਡਾ. ਜਸਪਾਲ ਸਿੰਘ, ਰੋਟੇਰੀਅਨ ਪਦਮਜੀਤ ਸਿੰਘ, ਰੋਟੇਰੀਅਨ ਡਾ. ਪਰਸ਼ੋਤਮ, ਰੋਟੇਰੀਅਨ ਐੱਸ. ਐੱਸ. ਸੰਧੂ, ਰੋਟੇਰੀਅਨ ਰਵਿੰਦਰ ਸਿੰਘ, ਰੋਟੇਰੀਅਨ ਹਰਜਿੰਦਰ ਸਿੰਘ ਬੱਗਾ ਆਦਿ ਵੀ ਹਾਜ਼ਰ ਸਨ |