01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਈ ਸਮੱਸਿਆਵਾਂ 'ਚ ਘਿਰਿਆ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ

ਨਿਊ ਅੰਮਿ੍ਤਸਰ ਭਾਈ ਗੁਰਦਾਸ ਜੀ ਨਗਰ ਦੇ ਬੰਦ ਪਏ ਫੁਹਾਰੇ ਤੇ ਸਰਵਿਸ ਲਾਈਨ 'ਤੇ ਹੋਏ ਗੱਡੀਆਂ ਦੇ ਨਾਜਾਇਜ਼ ਕਬਜ਼ੇ | ਤਸਵੀਰਾਂ : ਗੁਰਨਾਮ ਸਿੰਘ ਬੁੱਟਰ <br/> 22-10-2025
ਸੁਲਤਾਨਵਿੰਡ, 21 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਅਧੀਨ ਆਉਦੇ ਅੰਮਿ੍ਤਸਰ-ਜਲੰਧਰ ਹਾਈਵੇ ਸਥਿਤ ਪਾਸ਼ ਏਰੀਆ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਕਈ ਸਮੱਸਿਆ ਨਾਲ ਜੂਝ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਦੱਸਿਆ ਕਿਹਾ ਕਿ ਭਾਈ ਗੁਰਦਾਸ ਜੀ ਨਗਰ ਦੇ ਸਵਾਗਤੀ ਗੇਟ ਤੇ ਬਣੇ ਫੁਹਾਰੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਏ ਹਨ ਤੇ ਇਨ੍ਹਾਂ ਦੀਆਂ ਹੌਦੀਆਂ ਘੱਟੇ ਮਿੱਟੀ ਨਾਲ ਭਰੀਆਂ ਪਈਆਂ ਹਨ, ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲਕੇ ਆ ਰਿਹਾ ਹੈ, ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਸਰਵਿਸ ਲਾਈਨਾ ਤੇ ਰੇਹੜੀਆਂ ਵਾਲਿਆਂ ਨੇ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਕੁਝ ਮਾੜੇ ਅਨੁਸਾਰ ਗੱਡੀਆਂ ਵਿਚ ਸ਼ਰਾਬ ਪੀਂਦੇ ਨਜ਼ਰ ਆਉਂਦੇ ਹਨ, ਪੁਲਿਸ ਸਕਿਊਰਟੀ ਨਾ ਹੋਣ ਦੇ ਬਰਾਬਰ ਹੈ, ਸ਼ਾਮ ਹੁੰਦੇ ਹੀ ਪਿਆਕੜਾਂ ਦੀਆਂ ਢਾਹਣੀਆਂ ਮਾਰਕੀਟ ਵਿਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਕਰਕੇ ਇੱਜ਼ਤਦਾਰ ਘਰਾਂ ਦੀਆਂ ਤੀਵੀਆਂ ਅਤੇ ਲੜਕੀਆਂ ਸ਼ਾਮ ਤੋਂ ਬਾਅਦ ਮੇਨ ਮਾਰਕੀਟ ਵਿਚ ਜਾਣ ਤੋਂ ਗੁਰੇਜ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਨਿਊ ਅੰਮਿ੍ਤਸਰ ਦੇ ਸੁੰਨਸਾਨ ਇਲਾਕੇ ਵਿਚ ਪ੍ਰੇਮੀ ਜੋੜਿਆਂ ਦਾ ਜਮਾਂਵੜਾ ਲੱਗਾ ਰਹਿੰਦਾ ਹੈ ਇਸ ਤਾੋ ਛੁੱਟ ਆਵਾਰਾ ਪਸ਼ੂ ਸੜਕਾਂ ਦੇ ਵਿਚਕਾਰ ਬੈਠੇ ਨਜ਼ਰ ਆਉਂਦੇ ਹਨ, ਜਿਸ ਨਾਲ ਵਾਹਨਾ ਅਤੇ ਪੈਦਲ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਖਾਲੀ ਪਲਾਟਾਂ ਵਿਚ ਆਦਮੀ ਤੋਂ ਉਚੀ ਘਾਹ/ਬੂਟੀ ਚੜਿਆ ਪਿਆ ਹੈ ਜਿਸ ਦੀ ਆੜ ਵਿਚ ਕਈ ਗਲਤ ਅਨਸਰ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਸੰਬੰਧਿਤ ਵਿਭਾਗਾਂ ਨੂੰ ਮੌਖਿਕ ਤੌਰ ਉਤੇ ਅਤੇ ਅਤੇ ਵੱਖ-ਵੱਖ ਅਖਬਾਰਾਂ ਰਾਹੀਂ ਆ ਰਹੀਆਂ ਸਮੱਸਿਆਵਾਂ ਸੰਬੰਧੀ ਸਮੇਂ ਸਮੇਂ ਦੱਸਿਆ ਜਾਂਦਾ ਰਿਹਾ ਹੈ ਪਰ ਸੰਬੰਧਿਤ ਵਿਭਾਗਾਂ ਵਲੋਂ ਅਜੇ ਤੱਕ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ | ਜਿੱਥੇ ਤਿਉਹਾਰਾਂ ਦੇ ਇਨ੍ਹਾਂ ਦਿਨਾ ਵਿਚ ਬਾਕੀ ਏਰੀਏ ਸਾਫ ਤੇ ਚਮਕ/ ਦਮਕ ਰਹੇ ਹਨ ਉੱਥੇ ਹੀ ਸਾਡੇ ਨਗਰ ਨਿਵਾਸੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਹੋਣ ਕਰਕੇ ਘੋਰ ਨਿਰਾਸ਼ਾ ਵਿਚ ਹਨ | ਲੋਕਾਂ ਨੇ ਕਿਹਾ ਕਿ ਅਸੀਂ ਕਰੋੜਾਂ ਰੁਪਏ ਲਗਾਕੇ ਇਕ ਵਧੀਆ ਇਲਾਕੇ ਵਿਚ ਰਹਿਣ ਦਾ ਸੁਪਨਾ ਲੈ ਕੇ ਆਏ ਸੀ ਪਰ ਪ੍ਰਸ਼ਾਸਨ ਦੀ ਨਾਲਾਇਕੀ ਕਰਕੇ ਸਾਨੂੰ ਇਥੋਂ ਤੀਸਰੇ ਦਰਜੇ ਦੀਆਂ ਸਹੂਲਤਾਂ ਮਿਲ ਰਹੀਆਂ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਇਨ੍ਹਾਂ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਅਸੀਂ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਛੱਡ ਕੇ ਕਿਸੇ ਹੋਰ ਇਲਾਕੇ ਵਿਚ ਰਹਿਣ ਲਈ ਮਜਬੂਰ ਹੋ ਜਾਵਾਂਗੇ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ 'ਵਰਸਿਟੀ ਵਿਖੇ 'ਵਿਦਿਆਰਥੀਆਂ 'ਚ ਮਾਨਸਿਕ ਸਿਹਤ ਦੀ ਮਹੱਤਤਾ' 'ਤੇ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਵਲੋਂ ਯਤੀਮਖਾਨਾ ਦੇ ਬੱਚਿਆਂ ਨਾਲ ਦੀਵਾਲੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।