01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਰਕਾਰੀ ਦਫ਼ਤਰਾਂ 'ਚ 'ਅਣ ਐਲਾਣੀ ਛੁੱਟੀ' ਵਾਲਾ ਰਿਹਾ ਮਾਹੌਲ ਮੁਲਾਜ਼ਮਾਂ ਦੀ ਨਫ਼ਰੀ ਆਮ ਦਿਨਾਂ ਨਾਲੋਂ ਬਹੁਤ ਘੱਟ ਰਹੀ <br/>

ਅਜੀਤ ਡੈਸਕ 22-10-2025
ਅੰਮਿ੍ਤਸਰ, 21 ਅਕਤੂਬਰ (ਹਰਮਿੰਦਰ ਸਿੰਘ)-20 ਅਤੇ 21 ਅਕਤੂਬਰ ਨੂੰ ਦੀਵਾਲੀ ਹੋਣ ਦੀ ਪੈਦਾ ਹੋਏ ਸ਼ਸ਼ੋਪੰਜ ਬਣਿਆ ਰਿਹਾ | ਭਾਵੇਂ ਕਿ ਸਰਕਾਰੀ ਤੌਰ 'ਤੇ 20 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਅਤੇ ਇਸੇ ਹੀ ਦਿਨ ਸਰਕਾਰੀ ਦਫ਼ਤਰ ਬੰਦ ਰਹੇ ਪਰ 21 ਅਕਤੂਬਰ ਨੂੰ ਵੀ ਸਰਕਾਰੀ ਦਫ਼ਤਰਾਂ 'ਚ ਛੁੱਟੀ ਵਾਲਾ ਮਾਹੌਲ ਬਣਿਆ ਰਿਹਾ | ਆਮ ਦਿਨਾਂ ਦੇ ਮੁਕਾਬਲੇ ਸਰਕਾਰੀ ਮੁਲਾਜ਼ਮਾਂ ਦੀ ਨਫਰੀ ਅੱਜ ਘੱਟ ਰਹੀ | ਇਸ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਰਹੀ | ਸਰਕਾਰੀ ਮੁਲਾਜ਼ਮਾਂ ਦੀ ਨਫਰੀ ਆਮ ਦਿਨਾਂ ਨਾਲੋਂ ਘੱਟ ਹੋਣ ਅਤੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣ ਕਰਕੇ ਵਧੇਰੇ ਕਰਕੇ ਸਰਕਾਰੀ ਦਫ਼ਤਰਾਂ 'ਚ ਬੇ-ਰੌਣਕੀ ਬਣੀ ਰਹੀ | 21 ਅਕਤੂਬਰ ਨੂੰ ਵਧੇਰੇ ਕਰਕੇ ਲੋਕਾਂ ਵਲੋਂ ਦੀਵਾਲੀ ਮਨਾਈ ਗਈ ਜਿਸ ਕਾਰਨ ਬਾਜ਼ਾਰਾਂ ਵਿਚ ਪਟਾਕਿਆਂ, ਮਿਠਾਈਆਂ, ਸੁੱਕੇ ਮੇਵਿਆਂ ਅਤੇ ਤੋਹਫਿਆਂ ਵਾਲੀਆਂ ਦੁਕਾਨਾਂ 'ਤੇ ਰੋਣਕਾਂ ਲੱਗੀਆਂ ਰਹੀਆਂ | ਪਰ ਬਹੁਤ ਸਾਰੇ ਸਰਕਾਰੀ ਦਫ਼ਤਰਾਂ 'ਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਰਕੇ ਅਤੇ ਆਮ ਲੋਕਾਂ ਦੀ ਆਮਦ ਘੱਟ ਹੋਣ ਕਰਕੇ ਦਫ਼ਤਰਾਂ 'ਚ ਸੁੰਨ ਸਾਨ ਰਹੀ |

ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਵਲੋਂ ਯਤੀਮਖਾਨਾ ਦੇ ਬੱਚਿਆਂ ਨਾਲ ਦੀਵਾਲੀ ਮਨਾਈ <br/> ਅਗਲੀ ਖ਼ਬਰ ਕੇਂਦਰ ਸਰਕਾਰ ਵਾਅਦੇ ਤੇ ਨੋਟੀਫਿਕੇਸ਼ਨ ਅਨੁਸਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਕਰੇ-ਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।