05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੀ.ਓ ਸਟਾਫ਼ ਨੇ ਭਗੌੜਾ ਕਾਬੂ ਕੀਤਾ <br/>

ਅਜੀਤ ਡੈਸਕ 22-10-2025
ਜਲਾਲਾਬਾਦ, 21 ਅਕਤੂਬਰ (ਜਤਿੰਦਰ ਪਾਲ ਸਿੰਘ)- ਪੀ.ਓ ਸਟਾਫ਼ ਨੇ ਇਕ ਭਗੌੜੇ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਓ ਸਟਾਫ਼ ਦੇ ਇੰਚਾਰਜ ਏ.ਐਸ.ਆਈ ਰਤਨ ਲਾਲ ਨੇ ਦੱਸਿਆ ਕਿ ਐਸ.ਐਸ.ਪੀ. ਗੁਰਮੀਤ ਸਿੰਘ, ਐਸ.ਪੀ.ਡੀ ਮੁਖ਼ਤਿਆਰ ਸਿੰਘ ਰਾਏ ਅਤੇ ਡੀ.ਐਸ.ਪੀ (ਡੀ) ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵਲ਼ੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਪੀ.ਓ ਸਟਾਫ਼ ਫ਼ਾਜ਼ਿਲਕਾ ਨੇ ਭਗੌੜੇ ਵਿਅਕਤੀ ਅਮਿਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਰਜੀਵ ਨਗਰ ਥਾਣਾ ਸਿਟੀ-2 ਅਬੋਹਰ ਨੂੰ ਕਾਬੂ ਕੀਤਾ ਹੈ¢ ਉਨ੍ਹਾਂ ਦੱਸਿਆ ਉਕਤ ਭਗੌੜੇ ਵਿਅਕਤੀ 'ਤੇ ਅੰਡਰ ਸੈਕਸ਼ਨ 380/457/34 ਆਈ.ਪੀਸੀ ਅਧੀਨ ਉਕਤ ਵਿਅਕਤੀ 'ਤੇ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਕਾਬੂ ਕਰਕੇ ਥਾਣਾ ਸਿਟੀ ਅਬੋਹਰ-2 ਦੇ ਹਵਾਲੇ ਕਰ ਦਿੱਤਾ ਗਿਆ ਹੈ¢ ਪੁਲਿਸ ਵਲ਼ੋਂ ਅਗਲੀ ਕਾਰਵਾਈ ਕਰਕੇ, ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ¢ ਇਸ ਮੌਕੇ ਪੀ.ਓ ਸਟਾਫ਼ ਦੇ ਇੰਚਾਰਜ ਏ.ਐਸ.ਆਈ ਰਤਨ ਲਾਲ, ਏ.ਐਸ.ਆਈ ਰਮੇਸ਼ ਕੁਮਾਰ, ਐਚ.ਸੀ ਜਸਵਿੰਦਰ ਸਿੰਘ, ਐਚ.ਸੀ ਜਰਨੈਲ ਸਿੰਘ, ਐਚ.ਸੀ ਪ੍ਰੇਮ ਸਿੰਘ ਸੁਨੀਤਾ ਰਾਣੀ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਬਿਨਾਂ ਪਰਮਿਟ ਤੋਂ ਘਰ 'ਚ ਪੋਟਾਸ਼ ਨਾਲ ਪਟਾਕੇ ਬਣਾਉਂਦੇ ਦੋ ਭਰਾਵਾਂ ਸਮੇਤ ਤਿੰਨ ਗਿ੍ਫ਼ਤਾਰ <br/> ਅਗਲੀ ਖ਼ਬਰ ਪਟਾਕਿਆਂ ਦੀਆਂ ਚੰਗਿਆੜੀਆਂ ਕਾਰਨ ਤਿੰਨ ਜਗ੍ਹਾ 'ਤੇ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।