05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦੇਵੀ ਦੁਆਰ ਰਾਮਲੀਲ੍ਹਾ ਕਮੇਟੀ ਵਲੋਂ 20ਵੀਂ ਰਾਮਲੀਲ੍ਹਾ ਦੀ ਸ਼ੁਰੂਆਤ

ਜਲਾਲਾਬਾਦ, 4 ਅਕਤੂਬਰ(ਜਸਕਰਨ ਸਿੰਘ ਤਨੇਜਾ)- ਦੇਵੀ ਦੁਆਰ ਰਾਮਲੀਲਾ ਕਮੇਟੀ ਵਲੋਂ 20ਵੀਂ ਰਾਮਲੀਲਾ ਦੀ ਸ਼ੁਰੂਆਤ ਦੇਵੀ ਦੁਆਰ ਮੰਦਰ ਨੇੜੇ ਭਗਵਾਨ ਵਾਲਮੀਕਿ ਚੌਕ ਵਿਚ ਕਰਵਾਈ ਗਈ। ਪਹਿਲੇ ਦਿਨ ਦੀ ਸ਼ੁਰੂਆਤ ਪੰਡਿਤ ਸਤੀਸ਼ ਕੁਮਾਰ ਵਲੋਂ ਰਾਮਾਇਣ ਦੇ ਪਾਠ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 05-10-2026
ਜਲਾਲਾਬਾਦ, 4 ਅਕਤੂਬਰ(ਜਸਕਰਨ ਸਿੰਘ ਤਨੇਜਾ)- ਦੇਵੀ ਦੁਆਰ ਰਾਮਲੀਲਾ ਕਮੇਟੀ ਵਲੋਂ 20ਵੀਂ ਰਾਮਲੀਲਾ ਦੀ ਸ਼ੁਰੂਆਤ ਦੇਵੀ ਦੁਆਰ ਮੰਦਰ ਨੇੜੇ ਭਗਵਾਨ ਵਾਲਮੀਕਿ ਚੌਕ ਵਿਚ ਕਰਵਾਈ ਗਈ। ਪਹਿਲੇ ਦਿਨ ਦੀ ਸ਼ੁਰੂਆਤ ਪੰਡਿਤ ਸਤੀਸ਼ ਕੁਮਾਰ ਵਲੋਂ ਰਾਮਾਇਣ ਦੇ ਪਾਠ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅੰਕੁਸ਼ ਮੁਟਨੇਜਾ, ਰਾਜੀਵ ਬਜਾਜ ਸੀਨੀਅਰ ਮੀਤ ਪ੍ਰਧਾਨ, ਸੋਨੂੰ ਧਮੀਜਾ ਐਮ.ਸੀ.,ਤਰੁਣ ਵਿਜ ਐਮ.ਸੀ., ਹਨੀ ਅਨੇਜਾ, ਅਨੂਪ ਮਨੀ ਐਮ.ਸੀ., ਤਮਨ ਕਮਰੀਆ, ਦਰਸ਼ਨ ਸ਼ਮਾ ਐਮ.ਸੀ., ਅੰਕਿਤ ਕਟਾਰੀਆ ਐਮ.ਸੀ., ਦੀਪੂ ਕੁੱਕੜ, ਸੋਹਨ ਲਾਲ, ਹੁਕਮ ਚੰਦ, ਕਿਸ਼ਨ ਸੋਨੂੰ ਖਾਨ, ਗੋਲਡਨ ਡੀ.ਸੀ. ਗੌਰਾ ਡੁਮਰਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਰਾਮਲੀਲਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਦੇਵੀ ਦੁਆਰ ਰਾਮਲੀਲਾ ਕਮੇਟੀ ਦੇ ਸੰਚਾਲਕ ਦੇਸ ਰਾਜ ਗੁਡਾਲੀਆ, ਪ੍ਰਧਾਨ ਰਾਜ ਚੌਹਾਨ, ਜਨਰਲ ਸਕੱਤਰ ਗਗਨ ਵਾਟਸ, ਵਿਮਲ ਭਟੇਜਾ, ਖਜ਼ਾਨਚੀ ਟਿਕਟ ਪ੍ਰਿਥਵੀ ਸਰਪੰਚ, ਸਟੇਜ ਸਕੱਤਰ ਰੋਹਿਤ ਗੁਡਾਲੀਆ, ਸੰਦੀਪ ਸਗੇਲੀਆ, ਸੰਨੀ ਮਹਿਰਾ, ਸੰਦੀਪ ਕੁਮਾਰ, ਪ੍ਰਸ਼ਾਂਤ ਰਿਸ਼ੀ, ਮੇਕਅੱਪ ਮੈਨ ਸ਼ਮਾ, ਰਾਕੇਸ਼ ਆਦਿ ਹਾਜ਼ਰ ਸਨ। ਨਗਰ ਕੌਂਸਲ ਦੇ ਪ੍ਰਧਾਨ ਅੰਕੁਸ਼ ਮੁਟਨੇਜਾ ਨੇ ਕਿਹਾ ਕਿ ਇਹ ਸਮਾਗਮ ਸਾਡੇ ਪੁਰਾਤਨ ਵਿਰਸੇ ਸਾਡੇ ਧਰਮ ਨੂੰ ਦਰਸਾਉਂਦੇ ਹਨ। ਅਜਿਹੇ ਪ੍ਰੋਗਰਾਮ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਵਿਰਸੇ ਆਪਣੇ ਧਰਮ ਨਾਲ ਜੋੜਨਗੇ। ਪਹਿਲੇ ਦਿਨ ਰਾਵਣ ਵੇਦਵਤੀ ਦ੍ਰਿਸ਼, ਕੈਲਾਸ਼ ਪਹਾੜ ਦਾ ਦ੍ਰਿਸ਼ ਅਤੇ ਰਾਵਣ ਦਾ ਦਰਬਾਰ ਦਿਖਾਇਆ ਗਿਆ।
ਪਿਛਲੀ ਖ਼ਬਰ ਬੂਟਾ ਸਿੰਘ ਰਾਣਾ ਰਾਏ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਨਿਯੂਕਤ ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ’ਚ ਉਤਸ਼ਾਹ- ਜੈਮਲਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।