05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਿਨਾਂ ਪਰਮਿਟ ਤੋਂ ਘਰ 'ਚ ਪੋਟਾਸ਼ ਨਾਲ ਪਟਾਕੇ ਬਣਾਉਂਦੇ ਦੋ ਭਰਾਵਾਂ ਸਮੇਤ ਤਿੰਨ ਗਿ੍ਫ਼ਤਾਰ <br/>

ਅਜੀਤ ਡੈਸਕ 22-10-2025
ਅਬੋਹਰ, 21 ਅਕਤੂਬਰ (ਸੁਖਜੀਤ ਸਿੰਘ ਬਰਾੜ)-ਥਾਣਾ ਖੂਈਆਂ ਸਰਵਰ ਪੁਲਿਸ ਵਲੋਂ ਬਿਨਾਂ ਪਰਮਿਟ ਤੋਂ ਘਰ ਵਿਚ ਪੋਟਾਸ਼ ਨਾਲ ਪਟਾਕੇ ਬਣਾਉਂਦੇ ਦੋ ਸਕੇ ਭਰਾਵਾਂ ਸਮੇਤ ਤਿੰਨ ਜਣਿਆ ਨੂੰ ਵੱਡੀ ਮਾਤਰਾ ਵਿਚ ਪਟਾਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਖੂਈਆਂ ਸਰਵਰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੌਲਦਾਰ ਲਵਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਸ਼ੀਲ ਕੁਮਾਰ ਅਤੇ ਸੁਰਿੰਦਰ ਕੁਮਾਰ ਦੋਵੇਂ ਪੁਤਰਾਨ ਟੇਕ ਚੰਦ ਵਾਸੀ ਪਿੰਡ ਪੰਜਕੋਸੀ ਵਗ਼ੈਰਾ ਆਪਣਾ ਘਰ 'ਚ ਫ਼ੈਕਟਰੀ ਤਰ੍ਹਾਂ ਪੋਟਾਸ਼ ਨਾਲ ਪਟਾਕੇ ਤਿਆਰ ਕਰਕੇ ਵੇਚਦੇ ਹਨ | ਜਦੋਂ ਉਨ੍ਹਾਂ ਪੁਲਿਸ ਪਾਰਟੀ ਸਮੇਤ ਉਨ੍ਹਾਂ ਘਰ ਛਾਪੇਮਾਰੀ ਕੀਤੀ ਤਾਂ ਬਿਨਾਂ ਪਰਮਿਟ ਤੋਂ ਵੱਡੀ ਮਾਤਰਾਂ 'ਚ ਤਿਆਰ ਕੀਤੇ ਪਟਾਕੇ ਬਰਾਮਦ ਕੀਤੇ ਅਤੇ ਸੁਸ਼ੀਲ ਕੁਮਾਰ, ਸੁਰਿੰਦਰ ਕੁਮਾਰ ਅਤੇ ਬਲਰਾਜ ਕੁਮਾਰ ਪੁੱਤਰ ਸੋਪਤ ਰਾਮ ਤਿੰਨ ਵਾਸੀਆਨ ਪਿੰਡ ਪੰਜਕੋਸੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਨਕਦੀ ਸਮੇਤ ਸੱਟੇਬਾਜ਼ ਕਾਬੂ ਅਗਲੀ ਖ਼ਬਰ ਪੀ.ਓ ਸਟਾਫ਼ ਨੇ ਭਗੌੜਾ ਕਾਬੂ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।