ਧਾਰਕਲਾਂ, 8 ਦਸੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਅਧੀਨ ਪੈਂਦੇ ਪਿੰਡ ਲੰਜੇਰਾ ਦਾ ਸ਼ਮਸ਼ਾਨਘਾਟ ਭਾਰੀ ਮੀਂਹ ਪੈਣ ਕਾਰਨ ਢਹਿ ਗਿਆ | ਇਸ ਸੰਬੰਧੀ ਸਰਪੰਚ ਸੰਤੋਸ਼ ਕੁਮਾਰੀ ਤੇ ਕਮਲਜੀਤ ਬਲੌਰੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਇਲਾਕੇ 'ਚ ਪਏ ਮੀਂਹ ਕਾਰਨ ਨਾਲੇ ਕੰਢੇ ਬਣਿਆ ਸ਼ਮਸ਼ਾਨਘਾਟ ਨਾਲੇ ਵਿਚ ਜ਼ਿਆਦਾ ਮਾਤਰਾ 'ਚ ਪਾਣੀ ਆਉਣ ਕਾਰਨ ਨੁਕਸਾਨਿਆ ਗਿਆ ਤੇ ਢਹਿ ਗਿਆ ਜਿਸ ਕਾਰਨ ਅੰਤਿਮ ਸਸਕਾਰ ਕਰਨ 'ਚ ਮੁਸ਼ਕਿਲ ਪੇਸ਼ ਆ ਰਹੀ ਹੈ ਤੇ ਮੀਂਹ ਦੌਰਾਨ ਸਸਕਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ | ਪਿੰਡ ਵਾਸੀਆਂ ਹਰਨਾਮ ਸਿੰਘ, ਸੁਮੇਲਦੀਨ, ਉਂਕਾਰ ਸਿੰਘ, ਪੂਜਾ ਦੇਵੀ, ਗੋਲਡੀ, ਕਰਨ ਸਿੰਘ ਆਦਿ ਨੇ ਪ੍ਰਸ਼ਾਸਨ ਨੰੂ ਅਪੀਲ ਕੀਤੀ ਹੈ ਕਿ ਪਿੰਡ ਵਿਚ 200 ਘਰ ਹਿੰਦੂ ਸਮਾਜ ਨਾਲ ਸਬੰਧਿਤ ਹਨ | ਇਸ ਕਰਕੇ ਸ਼ਮਸ਼ਾਨਘਾਟ ਦਾ ਨਿਰਮਾਣ ਅਤਿ ਜ਼ਰੂਰੀ ਹੈ | ਇਸ ਕਰਕੇ ਜਲਦ ਤੋਂ ਜਲਦ ਸ਼ਮਸ਼ਾਨਘਾਟ ਦੇ ਨਿਰਮਾਣ ਲਈ ਗਰਾਂਟ ਪੰਚਾਇਤ ਨੰੂ ਜਾਰੀ ਕੀਤੀ ਜਾਵੇ |