17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਧਾਰ ਬਲਾਕ ਦੇ ਪਿੰਡ ਭੰਗੂੜੀ, ਰੌਂਘ, ਪਲਾਹ ਵਾਸੀਆਂ ਨੇ ਚੋਣ ਦਾ ਕੀਤਾ ਪੂਰੀ ਤਰ੍ਹਾਂ ਨਾਲ ਵਿਰੋਧ

ਅਜੀਤ ਡੈਸਕ 09-12-2025
ਧਾਰਕਲਾਂ, 8 ਦਸੰਬਰ (ਨਰੇਸ਼ ਪਠਾਨੀਆ)-ਨੀਮ ਪਹਾੜੀ ਖੇਤਰ ਧਾਰ ਬਲਾਕ ਅਧੀਨ ਪੈਂਦੇ ਪਿੰਡ ਭੰਗੂੜੀ, ਰੌਂਘ, ਪਲਾਹ ਆਦਿ ਦੇ ਨਿਵਾਸੀਆਂ ਨੇ ਇਕ ਮੀਟਿੰਗ ਕੀਤੀ ਅਤੇ ਮਤਾ ਪਾਸ ਕੀਤੀ ਕਿ ਪਿੰਡ ਵਾਸੀ ਕਿਸੇ ਵੀ ਸਿਆਸੀ ਪਾਰਟੀ ਦੇ ਉਮੀਦਵਾਰ ਨੰੂ ਵੋਟ ਨਹੀਂ ਪਾਉਣਗੇ ਅਤੇ ਮੌਜੂਦਾ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਪੂਰਨ ਤੌਰ 'ਤੇ ਵਿਰੋਧ ਕਰਨਗੇ | ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਤੋਂ ਨਾਰਾਜ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ | ਸਥਾਨਕ ਲੋਕਾਂ ਨੀਲਮ ਸਿੰਘ, ਸੰਜੀਵ ਪ੍ਰਹਲਾਦ, ਰਵਿੰਦਰ ਸਿੰਘ, ਨਰਦੇਵ, ਉਤਮ, ਜੈ ਕਿਸ਼ਨ, ਅਮੀ ਚੰਦ, ਗੌਤਮ, ਜਸਵੰਤ, ਸੌਰਵ ਤੇ ਤਿਲਕ ਰਾਜ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਚੰਡੋਲਾ ਪੁਲ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨਿਆ ਗਿਆ ਸੀ ਤੇ ਇਸ ਦੇ ਨਿਰਮਾਣ ਲਈ ਉਹ ਕਈ ਵਾਰ ਪ੍ਰਸ਼ਾਸਨ ਤੇ ਮੰਡੀ ਬੋਰਡ ਵਿਭਾਗ ਨੰੂ ਜਾਣੂ ਕਰਵਾ ਚੁੱਕੇ ਹਨ ਤੇ ਕਈ ਵਾਰ ਧਰਨਾ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ | ਹੁਣ ਸਥਾਨਕ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਮੌਜੂਦਾ ਚੋਣਾਂ 'ਚ ਉਨ੍ਹਾਂ ਦਾ ਸਲੋਗਨ ਹੈ ਕਿ ਪੁਲ ਨਹੀਂ ਤਾਂ ਕਿਸੇ ਨੰੂ ਵੋਟ ਨਹੀਂ |
ਪਿਛਲੀ ਖ਼ਬਰ ਪਿੰਡ ਲੰਜੇਰਾ ਵਾਸੀਆਂ ਨੇ ਸ਼ਮਸ਼ਾਨਘਾਟ ਦੇ ਨਿਰਮਾਣ ਦੀ ਗਰਾਂਟ ਰਾਸ਼ੀ ਦੀ ਕੀਤੀ ਮੰਗ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਦੀ ਝੀਲ 'ਚੋਂ ਮੱਛੀ ਫੜਨ ਦਾ ਠੇਕਾ ਫਿਰ ਹੋਇਆ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।