ਨਰੋਟ ਮਹਿਰਾ, 8 ਦਸੰਬਰ (ਰਾਜ ਕੁਮਾਰੀ)- ਹਲਕਾ ਭੋਆ ਵਿਚ ਅੱਜ ਰਾਜਨੀਤਿਕ ਗਤੀਵਿਧੀਆਂ ਨੇ ਨਵਾਂ ਮੋੜ ਲੈ ਲਿਆ, ਜਦੋਂ ਕਾਂਗਰਸ ਤੇ ਭਾਜਪਾ ਨੂੰ ਵੱਡਾ ਭਾਰੀ ਝਟਕਾ ਲੱਗਦਾ ਹੋਇਆ ਦਿਖਿਆ | ਸਾਬਕਾ ਬਲਾਕ ਸੰਮਤੀ ਦੀ ਚੇਅਰਪਰਸਨ ਕਿਰਨ ਕੁਮਾਰੀ ਪਿੰਡ ਤਰਗੜ੍ਹ ਸਮੇਤ ਦਰਜਨਾਂ ਪ੍ਰਭਾਵਸ਼ਾਲੀ ਪਰਿਵਾਰਾਂ ਨੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਦਾ ਪੱਲਾ ਫੜ ਕੇ ਹਲਕੇ ਦੀ ਰਾਜਨੀਤਕ ਹਵਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ | ਇਸ ਦੇ ਨਾਲ ਮੁਕੇਸ਼ ਸ਼ਰਮਾ ਬਸਾਊ ਬਾੜਵਾਂ ਸੋਸ਼ਲ ਵਰਕਰ ਭਾਜਪਾ ਪਿੰਡ ਬਲੋਤਰ ਤੋਂ ਸਰਪੰਚ ਅਰਜੁਨ ਸ਼ਰਮਾ, ਸਾਬਕਾ ਸਰਪੰਚ ਦਰਸ਼ਨ ਕੁਮਾਰ ਪਿੰਡ ਬਲੋਤਰ, ਸਾਬਕਾ ਸਰਪੰਚ ਸੁਰਿੰਦਰ ਕੁਮਾਰ ਬਿੱਟੂ ਪਿੰਡ ਭਾਦਾ, ਬਿੰਦੂ ਠਾਕੁਰ ਸਰੋਟਾ, ਵਿਪਨ ਬਾੜਵਾਂ, ਕੁਸ਼ਲ ਜੋਤੀ ਮੈਂਬਰ ਪੰਚਾਇਤ ਪਿੰਡ ਭਾਦਾ, ਰੂਪ ਲਾਲ, ਰਾਜ ਕੁਮਾਰ, ਅਮੀ ਚੰਦ ਆਦਿ 'ਆਪ' ਪਰਿਵਾਰ ਵਿਚ ਸ਼ਾਮਿਲ ਹੋਏ | ਮੰਤਰੀ ਨੇ ਨਵੇਂ ਸ਼ਾਮਿਲ ਹੋਏ ਵਰਕਰਾਂ ਤੇ ਸਮਰਥਕਾਂ ਦਾ ਤਹਿ ਦਿਲੋਂ ਸਵਾਗਤ ਕੀਤਾ | 'ਆਪ' ਵਿਚ ਸ਼ਾਮਿਲ ਹੋਏ ਵਰਕਰਾਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਪੂਰਾ ਭਰੋਸਾ ਦਵਾਇਆ ਗਿਆ ਕਿ ਹਲਕੇ ਦੇ ਵਿਕਾਸ ਕਾਰਜਾਂ ਤੇ ਲੋਕਾਂ ਦੀ ਖ਼ਿਦਮਤ 'ਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੇਗੀ |