09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਲੱਸਟਰ ਮੰਡੀ ਬਲਾਕ ਗੁਰਦਾਸਪੁਰ-1 ਦੀਆਂ ਖੇਡਾਂ ਸਫਲਤਾ ਪੂਰਵਕ ਸਮਾਪਤ

ਅਜੀਤ ਡੈਸਕ 22-10-2025
ਗੁਰਦਾਸਪੁਰ, 21 ਅਕਤੂਬਰ (ਚੱਕਰਾਜਾ)-ਕਲੱਸਟਰ ਮੰਡੀ ਬਲਾਕ ਗੁਰਦਾਸਪੁਰ-1 ਦੀਆਂ ਖੇਡਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ-1 ਦੀ ਗਰਾਊਾਡ 'ਚ ਕਰਵਾਈਆਂ ਗਈਆਂ ਇਹ ਖੇਡਾਂ ਸੀ.ਐਚ.ਟੀ. ਜਗਦੀਪ ਸਿੰਘ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ ਕਲੱਸਟਰ ਮੰਡੀ ਦੇ ਸਾਰੇ ਸਕੂਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਟੂਰਨਾਮੈਂਟ 'ਚ 100 ਮੀਟਰ, 200 ਮੀਟਰ, 400 ਮੀਟਰ ਅਤੇ 600 ਮੀਟਰ ਦੌੜਾਂ, ਮੁੰਡੇ-ਕੁੜੀਆਂ ਕਬੱਡੀ, ਮੁੰਡੇ-ਕੁੜੀਆਂ ਖੋ-ਖੋ, ਮੁੰਡੇ-ਕੁੜੀਆਂ ਕੁਸ਼ਤੀਆਂ, ਰੱਸਾ ਕੱਸੀ, ਬੈਡਮਿੰਟਨ, ਮੁੰਡੇ-ਕੁੜੀਆਂ ਜਿਮਨਾਸਟਿਕ ਤੇ ਕਰਾਟੇ ਆਦਿ ਮੁਕਾਬਲੇ ਕਰਵਾਏ ਗਏ | ਕਲੱਸਟਰ ਮੰਡੀ ਦੇ ਅਧਿਆਪਕ ਰਾਜਿੰਦਰ ਕੁਮਾਰ, ਐਚ.ਟੀ. ਰਾਮਨਗਰ ਅਨੁਰਾਧਾ, ਹਰਪ੍ਰੀਤ ਸਿੰਘ ਪੁਲਿਸ ਲਾਈਨ, ਰੂਪ ਲਾਲ, ਗਗਨ ਵੋਹਰਾ, ਹਰਨਾਮ ਸਿੰਘ, ਭਾਰਤੀ ਸ਼ਰਮਾ, ਸੀਮਾ ਮੈਡਮ ਤੇ ਕੇਸ਼ਵ ਮਹਾਜਨ ਸਾਰੇ ਅਧਿਆਪਕਾਂ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ 'ਚ ਦੀਵਾਲੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਨੇ ਕਾਨੂੰਨ ਦੀਆਂ ਉਡਾਈਆਂ ਸ਼ਰੇਆਮ ਧੱਜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।