09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਨੇ ਕਾਨੂੰਨ ਦੀਆਂ ਉਡਾਈਆਂ ਸ਼ਰੇਆਮ ਧੱਜੀਆਂ <br/>

ਗੁਰਦਾਸਪੁਰ ਸ਼ਹਿਰ 'ਚ ਸਜੀ ਪਟਾਕਿਆਂ ਦੀ ਦੁਕਾਨ ਦੀ ਤਸਵੀਰ | ਤਸਵੀਰ: ਅਸ਼ੋਕ ਸ਼ਰਮਾ <br/> 22-10-2025
ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਬੇਟ ਖੇਤਰ ਅੰਦਰ ਦੀਵਾਲੀ ਦੇ ਤਿਉਹਾਰ ਮੌਕੇ ਬੀਤੇ ਕੱਲ੍ਹ 20 ਅਕਤੂਬਰ ਨੂੰ ਦੀਵਾਲੀ ਮੌਕੇ ਥਾਂ-ਥਾਂ 'ਤੇ ਬੈਂਚਾਂ, ਫੋਲਡਿੰਗ ਮੰਜਿਆਂ ਆਦਿ 'ਤੇ ਪਟਾਕੇ ਸਜਾ ਕੇ ਵੇਚੇ ਜਾ ਰਹੇ ਸਨ | ਜਿਸ ਨਾਲ ਪ੍ਰਸ਼ਾਸਨ ਦੇ ਹੁਕਮਾਂ ਦੀ ਸਰਾਸਰ ਧੱਜੀਆਂ ਉਡਾਈਆਂ ਜਾ ਰਹੀਆਂ ਸਨ | ਪੁਲਿਸ ਕਰਮਚਾਰੀ ਅਜਿਹਾ ਸਭ ਕੁਝ ਵੇਖ ਕੇ ਵੀ ਖ਼ਾਮੋਸ਼ ਨਜ਼ਰ ਆ ਰਹੇ ਸਨ | ਬੇਟ ਖੇਤਰ ਦੇ ਆਸ-ਪਾਸ ਖੁੱਲੇ੍ਹ ਆਮ ਪਟਾਕੇ ਆਦਿ ਵੇਚੇ ਜਾ ਰਹੇ ਸਨ | ਜਿਸ ਨਾਲ ਪ੍ਰਸ਼ਾਸਨ ਦੇ ਹੁਕਮਾਂ ਦੀ ਖਲੀ ਉਡਾਈ ਜਾ ਰਹੀ ਸੀ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਅਜਿਹੇ ਹੁਕਮਾਂ ਨੂੰ ਲਾਗੂ ਕਰਵਾਉਣ ਤੇ ਚੈਕਿੰਗ ਕਰਨ ਲਈ ਨਜ਼ਰ ਨਹੀਂ ਆਇਆ | ਸ਼ਹਿਰ ਦੀਆਂ ਬਹੁਤੀਆਂ ਥਾਵਾਂ 'ਤੇ ਪਟਾਕੇ ਵੇਚ ਕੇ ਪ੍ਰਸ਼ਾਸਨ ਦਾ ਮੂੰਹ ਚਿੜਾਇਆ ਜਾ ਰਿਹਾ ਸੀ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਅਜਿਹੇ ਹੁਕਮ ਜਾਰੀ ਕਰਕੇ ਇਨ੍ਹਾਂ ਨੂੰ ਲਾਗੂ ਕਰਵਾਉਣ ਵਾਸਤੇ ਚੈਕਿੰਗ ਆਦਿ ਵੀ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ ਕਲੱਸਟਰ ਮੰਡੀ ਬਲਾਕ ਗੁਰਦਾਸਪੁਰ-1 ਦੀਆਂ ਖੇਡਾਂ ਸਫਲਤਾ ਪੂਰਵਕ ਸਮਾਪਤ ਅਗਲੀ ਖ਼ਬਰ ਜ਼ੋਨਲ ਪੱਧਰੀ ਖੇਡਾਂ 'ਚ ਸੁਖਮਨੀ ਇੰਟਰਨੈਸ਼ਨਲ ਸਕੂਲ ਚਾਕਾਂਵਾਲੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।