ਨਵੀਂ ਦਿੱਲੀ, 9 ਸਤੰਬਰ - ਸੰਭਾਵਿਤ ਪ੍ਰਦਰਸ਼ਨਾਂ ਅਤੇ ਬੇਕਾਬੂ ਭੀੜ ਦੀ ਆਵਾਜਾਈ ਦੀ ਸੰਭਾਵਨਾ ਦੇ ਮੱਦੇਨਜ਼ਰ, 9 ਅਕਤੂਬਰ ਨੂੰ ਰਾਤ 9:00 ਵਜੇ ਤੋਂ ਲੈ ਕੇ 10 ਅਕਤੂਬਰ ਨੂੰ ਸਥਿਤੀ ਆਮ ਵਾਂਗ ਹੋਣ ਤੱਕ, ਦਿੱਲੀ ਮੈਟਰੋ ਦੇ 57 ਸਟੇਸ਼ਨਾਂ ਦੇ ਦਾਖ਼ਲ ਅਤੇ ਨਿਕਾਸ ਗੇਟ ਬੰਦ ਕੀਤੇ ਜਾ ਸਕਦੇ ਹਨ। ਦਿੱਲੀ ਮੈਟਰੋ ਪੁਲਿਸ ਵਲੋਂ ਡੀ.ਐਮ.ਆਰ.ਸੀ. ਨੂੰ ਲਿਖੇ ਗਏ ਇਕ ਪੱਤਰ ਅਨੁਸਾਰ, 10 ਅਕਤੂਬਰ ਨੂੰ ਹੋਣ ਵਾਲੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਰਾਜਧਾਨੀ ਦੇ 57 ਮੈਟਰੋ ਸਟੇਸ਼ਨਾਂ 'ਤੇ ਦਾਖ਼ਲ ਅਤੇ ਨਿਕਾਸ ਗੇਟ ਬੰਦ ਕਰਨ ਅਤੇ ਇਨ੍ਹਾਂ ਸਟੇਸ਼ਨਾਂ 'ਤੇ ਰੇਲ ਗੱਡੀਆਂ ਦੀ ਆਵਾਜਾਈ (ਫ੍ਰੀਕੁਐਂਸੀ) ਘਟਾਉਣ ਦਾ ਪ੍ਰਸਤਾਵ ਦਿੱਤਾ ਹੈ।