04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਅਕਾਲੇ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 24-09-2025
ਫ਼ਤਹਿਗੜ੍ਹ ਸਾਹਿਬ 23 ਸਤੰਬਰ (ਰਾਜਿੰਦਰ ਸਿੰਘ)-ਸੰਗੀਤ ਸਮਰਾਟ ਚਰਨਜੀਤ ਅਹੂਜਾ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ, ਦੀ ਮੌਤ ਉੱਤੇ ਇਸ ਇਲਾਕੇ ਦੇ ਸੰਗੀਤ ਪ੍ਰੇਮੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਜਿਨ੍ਹਾਂ 'ਚ ਮੰਗਤ ਰਾਮ, ਪਰਮਿੰਦਰ ਸਿੰਘ ਪੰਮੀ, ਬਲਜੀਤ ਸਿੰਘ, ਇੰਦਰਜੀਤ ਸਿੰਘ ਬਠਲਾ, ਐਡਵੋਕੇਟ ਜੇ.ਪੀ.ਐਸ. ਬੱਤਰਾ, ਜਸਵਿੰਦਰ ਸਿੰਘ ਜੱਸੀ, ਸੁਖਵੀਰ ਸਿੰਘ ਸੁੱਖੀ, ਮਾਸਟਰ ਮੋਹਨ ਸਿੰਘ, ਨਰਿੰਦਰ ਕੋਸ਼ਲ, ਅਨੁਪਮ ਸ਼ਰਮਾ, ਸੰਜੀਵ ਭਾਰਦਵਾਜ, ਗੁਰਸ਼ਰਨ ਸਿੰਘ ਮਸਕੀਨ, ਅਵਤਾਰ ਜੱਸਲ ਤੇ ਜਤਿੰਦਰ ਕੁਮਾਰ ਸ਼ਾਮਿਲ ਸਨ, ਨੇ ਆਖਿਆ ਕਿ ਜਿੰਨ੍ਹੇ ਵੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਨਾਮਵਰ ਗਾਇਕ ਹਨ, ਉਨ੍ਹਾਂ ਸਾਰਿਆਂ ਨੇ ਚਰਨਜੀਤ ਅਹੂਜਾ ਦਾ ਆਸ਼ੀਰਵਾਦ ਤੇ ਸੰਗੀਤ ਲੈ ਕੇ ਨਾਮਣਾ ਖੱਟਿਆ | ਉਨ੍ਹਾਂ ਆਖਿਆ ਕਿ ਪੰਜਾਬੀ ਸੰਗੀਤ ਇੰਡਸਟਰੀ ਨੂੰ ਚਰਨਜੀਤ ਅਹੂਜਾ ਦੀ ਦੇਣ ਹਮੇਸ਼ਾ ਯਾਦ ਰੱਖੀ ਜਾਵੇਗੀ |
ਪਿਛਲੀ ਖ਼ਬਰ ਫੀਮੇਲ ਹੈਲਥ ਵਰਕਰ 5 ਨੂੰ ਸਿਹਤ ਮੰਤਰੀ ਦੀ ਕੋਠੀ ਮੂਹਰੇ ਪੀਪੇ ਤੇ ਥਾਲੀਆਂ ਖੜਕਾ ਕੇ ਪ੍ਰਦਰਸ਼ਨ ਕਰਨਗੇ-ਯੂਨੀਅਨ ਆਗੂ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਵਿਖੇ ਐਨ. ਐਸ. ਐਸ. ਅਤੇ ਦਸਵਾਂ ਆਯੁਰਵੈਦਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।