ਕੋਲਕਾਤਾ, 3 ਅਕਤੂਬਰ (ਯੂ. ਐਨ. ਆਈ.)-ਇਥੇ ਖੇਡੇ ਗਏ ਫੀਫਾ ਅੰਤਰਰਾਸ਼ਟਰੀ ਦੋਸਤਾਨਾ ਮੈਚ ’ਚ ਭਾਰਤ ਨੇ ਸ਼ੁਰੂਆਤੀ 25 ਮਿੰਟ ਤੱਕ ਡੱਟ ਕੇ ਸਾਹਮਣਾ ਕੀਤਾ ਪਰ 5 ਵਾਰੀ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਮਹਿਮਾਨ ਨੂੰ ਟੀਮ ’ਤੇ 4-0 ਨਾਲ ਜਿੱਤ ਦਰਜ ਕੀਤੀ। ਭਾਰਤ ਨੂੰ 51,402 ਦਰਸ਼ਕਾਂ ਦਾ ਸਮਰਥਨ ਮਿਲਿਆ ਪਰ ਇਸ ਦੇ ਬਾਵਜੂਦ ਟੀਮ ਸ਼ੁਰੂਆਤੀ 25 ਮਿੰਟ ’ਚ ਮਿਲੇ ਕੁਝ ਚੰਗੇ ਮੌਕਿਆਂ ਨੂੰ ਗੋਲ ’ਚ ਨਹੀਂ ਬਦਲ ਸਕੀ। ਬ੍ਰਾਜ਼ੀਲ ਲਈ ਐਸੇਵਾਓ ਨੇ 28ਵੇਂ ਮਿੰਟ, ਪੈਡਰੋ ਨੇ 42ਵੇਂ ਮਿੰਟ ਅਤੇ ਸੈਮੁਅਲ ਲਿਨੋ ਨੇ 58ਵੇਂ ਅਤੇ 90+5ਵੇਂ ਮਿੰਟ ’ਚ ਗੋਲ ਦਾਗੇ। ਮੈਚ ਦੌਰਾਨ ਬ੍ਰਾਜ਼ੀਲ ਆਪਣੀ ਪੂਰੀ ਤਾਕਤ ਨਾਲ ਨਹੀਂ ਖੇਡਿਆ ਪਰ ਉਸ ਨੇ ਫਿਰ ਵੀ ਮੁਕਾਬਲੇ ’ਚ ਆਪਣੀ ਪਕੜ ਬਣਾਈ ਰੱਖੀ।
ਤਾਜ਼ਾ ਖ਼ਬਰਾਂ
Free
ਬ੍ਰਾਜ਼ੀਲ ਨੇ ਭਾਰਤ ਨੂੰ 4-0 ਨਾਲ ਹਰਾਇਆ
ਕੋਲਕਾਤਾ, 3 ਅਕਤੂਬਰ (ਯੂ. ਐਨ. ਆਈ.)-ਇਥੇ ਖੇਡੇ ਗਏ ਫੀਫਾ ਅੰਤਰਰਾਸ਼ਟਰੀ ਦੋਸਤਾਨਾ ਮੈਚ ’ਚ ਭਾਰਤ ਨੇ ਸ਼ੁਰੂਆਤੀ 25 ਮਿੰਟ ਤੱਕ ਡੱਟ ਕੇ ਸਾਹਮਣਾ ਕੀਤਾ ਪਰ 5 ਵਾਰੀ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਮਹਿਮਾਨ ਨੂੰ ਟੀਮ ’ਤੇ 4-0 ਨਾਲ ਜਿੱਤ ਦਰਜ ਕੀਤੀ। ਭਾਰਤ ...
ਅਜੀਤ ਡੈਸਕ
04-10-2026