04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੈਫਰਨ ਸਿਟੀ ਸਕੂਲ ਨੇ ਰਾਜ ਅਤੇ ਜ਼ਿਲ੍ਹਾ ਪੱਧਰੀ ਖੇਡ ਚੈਂਪੀਅਨਸ਼ਿਪ ਵਿਚ ਗੱਡੇ ਝੰਡੇ

ਬਸੀ ਪਠਾਣਾਂ, 3 ਅਕਤੂਬਰ (ਐਚ. ਐਸ.

ਅਜੀਤ ਡੈਸਕ 04-10-2026
ਬਸੀ ਪਠਾਣਾਂ, 3 ਅਕਤੂਬਰ (ਐਚ.ਐਸ.ਗੌਤਮ)-ਸੈਫਰਨ ਸਿਟੀ ਸਕੂਲ ਦੇ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ 2026’, 70ਵੀਂ ਸਕੂਲ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਅਤੇ ਜ਼ੋਨਲ ਤੇ ਜ਼ਿਲ੍ਹਾ ਅਥਲੈਟਿਕ ਮੀਟ ਵਿਚ ਬਹੁਤ ਸਾਰੇ ਮੈਡਲ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਅੰਡਰ-17 ਲੜਕੀਆਂ ਦੀ ਖੋ-ਖੋ, ਲੜਕਿਆਂ ਦੀ ਵਾਲੀਬਾਲ ਅਤੇ ਲੜਕਿਆਂ ਦੀ ਨੈਸ਼ਨਲ ਸਟਾਈਲ ਕਬੱਡੀ ਟੀਮਾਂ ਨੇ ਸੋਨੇ ਦੇ ਮੈਡਲ ਜਿੱਤੇ, ਜਦਕਿ ਖੁਸ਼ਨੂਰ ਕੌਰ ਨੇ 200 ਮੀਟਰ ਦੌੜ ਵਿਚ ਕਾਂਸੀ ਦਾ ਮੈਡਲ ਹਾਸਲ ਕੀਤਾ। ਰੋਲਰ ਸਕੇਟਿੰਗ ਵਿਚ ਭਰਤਿੰਦਰ (ਅੰਡਰ-17 ਇਨਲਾਈਨ) ਅਤੇ ਕੋਮਲਪ੍ਰੀਤ ਕੌਰ (ਅੰਡਰ-19 ਕੁਆਡ) ਨੇ ਤਿੰਨ-ਤਿੰਨ ਸੋਨੇ ਦੇ ਮੈਡਲ ਜਿੱਤੇ। ਮਨਮੀਤ ਸਿੰਘ ਨੇ ਇਕ ਸੋਨੇ ਅਤੇ ਇਕ ਕਾਂਸੀ ਦਾ ਮੈਡਲ ਜਿੱਤਿਆ, ਜਦੋਂ ਕਿ ਗੁਰਅਸੀਸ ਕੌਰ, ਲਵਦੀਪ ਸਿੰਘ ਅਤੇ ਰਾਧਿਕਾ ਨੇ ਕਾਂਸੀ ਦੇ ਮੈਡਲ ਜਿੱਤ ਕੇ ਕੁੱਲ ਮੈਡਲਾਂ ਦੀ ਗਿਣਤੀ ਵਿਚ ਵਾਧਾ ਕੀਤਾ। ਅਥਲੈਟਿਕਸ ਵਿਚ ਅਭਿਜੋਤ ਸਿੰਘ ਨੇ ਅੰਡਰ-19 ਸ਼ਾਟਪੁੱਟ ਵਿਚ ਜ਼ੋਨਲ ਅਤੇ ਜ਼ਿਲ੍ਹਾ ਦੋਵਾਂ ਪੱਧਰਾਂ ’ਤੇ ਸੋਨੇ ਦਾ ਮੈਡਲ ਜਿੱਤਿਆ, ਨਾਲ ਹੀ ਜ਼ੋਨਲ ਮੀਟ ਵਿਚ ਡਿਸਕਸ ਥਰੋਅ ਵਿਚ ਚਾਂਦੀ ਦਾ ਮੈਡਲ ਵੀ ਹਾਸਲ ਕੀਤਾ। ਤਨਵੀਰ ਸਿੰਘ ਨੇ ਜ਼ੋਨਲ ਅਤੇ ਜ਼ਿਲ੍ਹਾ ਪੱਧਰ ’ਤੇ ਸ਼ਾਟਪੁੱਟ ਵਿਚ ਕ੍ਰਮਵਾਰ ਚਾਂਦੀ ਤੇ ਕਾਂਸੀ ਦਾ ਮੈਡਲ ਜਿੱਤਿਆ। ਏਕਮ ਚੀਮਾ ਨੇ ਅੰਡਰ-17 ਸ਼ਾਟਪੁੱਟ ਅਤੇ ਜੈਵਲਿਨ ਥਰੋਅ ਵਿਚ ਚਾਂਦੀ ਦੇ ਮੈਡਲ ਜਿੱਤੇ। ਪ੍ਰਿੰਸੀਪਲ ਜਸਦੀਪ ਕੌਰ ਕਾਹਲੋਂ ਨੇ ਸਾਰੇ ਜੇਤੂਆਂ ਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲਗਨ, ਮਿਹਨਤ ਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਜੀ.ਪੀ.ਸੀ. ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 6 ਦਿਨਾ ਸਿਖਲਾਈ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।