ਪੰਜਾਬ ਨਸਲ ਦੇ ਘੋੜਿਆਂ ਦਾ ਦੂਜਾ ਚਾਰ ਦਿਨਾਂ ਸ਼ੋਅ ਸ਼ੁਰੂ
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਨਸਲ ਦੇ ਘੋੜਿਆਂ ਦਾ ਦੂਜਾ ਚਾਰ ਦਿਨਾਂ ਸ਼ੋਅ ਪਟਿਆਲਾ ਵਿਖੇ ਅੱਜ ਨੈਸ਼ਨਲ ਹਾਈਵੇ 7 ਪਟਿਆਲਾ-ਬਠਿੰਡਾ ਦੱਖਣੀ ਬਾਈਪਾਸ ਉੱਪਰ ਸ਼ੁਰੂ ਹੋ ਗਿਆ ਹੈ। ਜਿਸ ਵਿਚ ਪਹਿਲੇ ਦਿਨ ਪੰਜਾਬ ਨਸਲ ਦੇ ਦੁੱਧ ਦੰਦ ਫਿੱਲੀ, ਪੰਜਾਬ ਨਸਲ ਦੇ ਦੁੱਧ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੁੱਧ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਦੇ ਦੋ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੋ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੋ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਨੁਕਰਾ ਦੰਦ ਕੋਲਟ ਦੇ ਮੁਕਾਬਲੇ ਹੋਏ।
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਨਸਲ ਦੇ ਘੋੜਿਆਂ ਦਾ ਦੂਜਾ ਚਾਰ ਦਿਨਾਂ ਸ਼ੋਅ ਪਟਿਆਲਾ ਵਿਖੇ ਅੱਜ ਨੈਸ਼ਨਲ ਹਾਈਵੇ 7 ਪਟਿਆਲਾ-ਬਠਿੰਡਾ ਦੱਖਣੀ ਬਾਈਪਾਸ ਉੱਪਰ ਸ਼ੁਰੂ ਹੋ ਗਿਆ ਹੈ। ਜਿਸ ਵਿਚ ਪਹਿਲੇ ਦਿਨ ਪੰਜਾਬ ਨਸਲ ਦੇ ਦੁੱਧ ਦੰਦ ਫਿੱਲੀ, ਪੰਜਾਬ ਨਸਲ ਦੇ ਦੁੱਧ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੁੱਧ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਦੇ ਦੋ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੋ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੋ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਨੁਕਰਾ ਦੰਦ ਕੋਲਟ ਦੇ ਮੁਕਾਬਲੇ ਹੋਏ। ਇਸ ਸੰਬੰਧੀ ਵਿਸਥਾਰ ਨਾਲ ਜਾਣਕਰੀ ਦਿੰਦਿਆਂ ਸ਼ੋਅ ਦੇ ਪ੍ਰਬੰਧਕ ਪ੍ਰੋ. ਸੁਮੇਰ ਸਿੰਘ ਸੀੜਾ, ਪ੍ਰੋ. ਰਮਿੰਦਰ ਕੌਰ ਸੀੜਾ ਅਤੇ ਨੈਸ਼ਨਲ ਸ਼ੂਟਰ ਜੁਬੇਰ ਸਿੰਘ ਸੀੜਾ ਨੇ ਦੱਸਿਆ ਕਿ ਪੰਜਾਬ ਨਸਲ ਦੁੱਧ ਦੰਦ ਨੁਕਰੀ ਬਛੇਰੀ ਮੁਕਾਬਲੇ ਵਿਚ ਜੱਸੀ ਘੁੰਮਣ ਪਿੰਡ ਨਾਗਰਾ ਦੀ ਬਛੇਰੀ ਜੇਤੂ ਰਹੀ, ਜਦੋਂ ਕਿ ਜਸ਼ਨ ਮੰਡੀਆ ਦੀ ਨੁਕਰੀ ਬਛੇਰੀ ਦੂਜੇ ਸਥਾਨ ’ਤੇ ਰਹੀ। ਇਸ ਮੌਕੇ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਸ਼ੋਅ 26 ਨਵੰਬਰ ਤੋ ਸ਼ੁਰੂ ਹੋ ਕੇ 29 ਨਵੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਵਿਚ ਪੰਜਾਬ ਭਰ ਤੋਂ ਪੰਜਾਬ ਨਸਲ ਦੇ ਘੋੜੇ ਭਾਗ ਲੈ ਰਹੇ ਹਨ। ਸ਼ੋਅ ਵਿਚ ਜੱਜ ਦੀ ਭੂਮਿਕਾ ਡਾ. ਸ਼ਮਸ਼ੇਰ ਸਿੰਘ, ਨਵਜੋਤ ਕੌਰ ਢੀਂਡਸਾ, ਬਾਬਾ ਜੋਰਾ ਸਿੰਘ ਤਲਵੰਡੀ ਸਾਬੋ ਅਤੇ ਗੁਰਪ੍ਰੀਤ ਸਿੰਘ ਅਤੇ ਵਿਕਰਮ ਡਕਾਲਾ, ਅਮਨਦੀਪ ਸਿੰਘ ਚਹਿਲ ਵਲੋਂ ਪ੍ਰਬੰਧਾਂ ਵਿਚ ਭੂਮਿਕਾ ਨਿਭਾਈ ਜਾ ਰਹੀ ਹੈ।