04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਲਾਲ ਬਹਾਦਰ ਸ਼ਾਸਤਰੀ ਅਤੇ ਮਹਾਤਮਾ ਗਾਂਧੀ ਜੈਅੰਤੀ ਮੌਕੇ ਦਸ਼ਨਾਮੀ ਅਖਾੜਾ ਵਿਖੇ ਲਗਾਏ ਬੂਟੇ

ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਬਲਜਿੰਦਰ ਸਿੰਘ)-ਦਸ਼ਨਾਮੀ ਅਖਾੜਾ ਦੇ ਮੁਖੀ ਮਹਾਂਮੰਡਲੇਸ਼ਵਰ ਈਸ਼ਵਰਾ ਨੰਦ ਗਿਰੀ ਮਹਾਰਾਜ ਦੀ ਰਹਿਨੁਮਾਈ ਹੇਠ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੇ ਯਤਨਾਂ ਸਦਕਾ ਸਾਬਕਾ ਪ੍ਰਧਾਨ ਮੰਤਰੀ ਸਵ.

ਅਜੀਤ ਡੈਸਕ 04-10-2026
ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਬਲਜਿੰਦਰ ਸਿੰਘ)-ਦਸ਼ਨਾਮੀ ਅਖਾੜਾ ਦੇ ਮੁਖੀ ਮਹਾਂਮੰਡਲੇਸ਼ਵਰ ਈਸ਼ਵਰਾ ਨੰਦ ਗਿਰੀ ਮਹਾਰਾਜ ਦੀ ਰਹਿਨੁਮਾਈ ਹੇਠ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ.ਹਰਬੰਸ ਲਾਲ ਦੇ ਯਤਨਾਂ ਸਦਕਾ ਸਾਬਕਾ ਪ੍ਰਧਾਨ ਮੰਤਰੀ ਸਵ. ਲਾਲ ਬਹਾਦਰ ਸ਼ਾਸਤਰੀ ਅਤੇ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਤ੍ਰਿਵੈਣੀਆਂ ਲਗਾ ਕੇ ਬੂਟੇ ਲਗਾਏ ਗਏ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਨੂੰ ਦੇਸ਼ ਦੇ ਲੋਕ ਇਮਾਨਦਾਰ ਪ੍ਰਧਾਨ ਮੰਤਰੀ ਵਜੋਂ ਹਮੇਸ਼ਾ ਯਾਦ ਕਰਦੇ ਰਹਿਣਗੇ। ਉਨ੍ਹਾਂ ਨੇ ਭਾਰਤ ਦੇਸ਼ ਦੀ ਸ਼ਾਨ ਖ਼ਾਤਰ ਪਾਕਿਸਤਾਨ ਅਤੇ ਚੀਨ ਨਾਲ ਬੜੀ ਦਲੇਰੀ ਨਾਲ ਜੰਗਾਂ ਲੜੀਆਂ ਅਤੇ ਪਾਕਿਸਤਾਨ ਨੂੰ ਹਰਾ ਕੇ ਭਾਰਤ ਦੇਸ਼ ਦਾ ਨਾਂਅ ਉੱਚਾ ਕੀਤਾ। ਉਨ੍ਹਾਂ ਦੇਸ਼ਵਾਸੀਆਂ ਨੂੰ ਮਹਾਤਮਾ ਗਾਂਧੀ ਜਯੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣੇ ਸਮੇਂ ਵਿਚ ਭਾਰਤ ਦੇਸ਼ ਦੀ ਆਜ਼ਾਦੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ’ਤੇ ਦਸ਼ਨਾਮੀ ਅਖਾੜਾ ਦੇ ਮੁਖੀ ਸੰਤ ਬਾਬਾ ਈਸ਼ਵਰਾ ਨੰਦ ਗਿਰੀ, ਕਿਰਨ ਸ਼ਰਮਾ ਬਲ੍ਹਾੜੀ ਕਲਾਂ, ਸ੍ਰੀ ਹਨੂਮਾਨ ਸੇਵਾ ਦਲ ਸਰਹਿੰਦ ਦੇ ਪ੍ਰਧਾਨ ਸ਼ਸ਼ੀ ਭੂਸ਼ਨ ਉੱਪਲ, ਡਾ. ਸੋਮ ਨਾਥ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਗੁਰਮੇਲ ਸਿੰਘ ਪਤਾਰਸੀ ਕਲਾਂ, ਤਰਸੇਮ ਸਿੰਘ, ਬਲਦੇਵ ਸਿੰਘ ਚੌਰਵਾਲਾ, ਮਨਜੀਤ ਕੌਰ, ਹਰਜੀਤ ਕੌਰ ਰਾਣੀ, ਗੁਰਮੇਲ ਕੌਰ, ਵਰਿੰਦਰ ਕੌਰ, ਜਗਵੀਰ ਸਿੰਘ ਤਰਖੇੜੀ, ਬਲਵਿੰਦਰ ਸਿੰਘ ਬਲਾੜੀ ਕਲਾਂ , ਰੁਪਿੰਦਰ ਸਿੰਘ ਬੋਰਾਂ, ਰਾਜਵੀਰ ਸਿੰਘ, ਰਜਨੀਸ਼ ਕੁਮਾਰ, ਗਗਨਦੀਪ, ਜਸਪਾਲ ਸਿੰਘ ਗਡਹੇੜਾ, ਸੁਖਵਿੰਦਰ ਸਿੰਘ ਤਾਣਾ, ਕੇਵਲ ਸਿੰਘ ਕੋਟਲਾ ਬਜਵਾੜਾ, ਲਖਵੀਰ ਸਿੰਘ ਸਰਾਏ ਬੰਜਾਰਾ, ਰਾਮ ਕਰਨ, ਸੰਦੀਪ ਸਿੰਘ ਲਵਲੀ, ਗੁਰਦੀਪ ਸਿੰਘ ਭਾਗਨਪੁਰ, ਹਰਵਿੰਦਰ ਵਰਮਾ, ਸੁੱਚਾ ਖ਼ਾਨ ਮਹਾਦੀਆਂ ਅਤੇ ਸੁਖਵੀਰ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਹੰਸਾਲੀ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸਿਹਤ ਵਿਭਾਗ ਨੇ ਕੁਸ਼ਟ ਆਸ਼ਰਮ ਵਿਖੇ ਰੋਗੀਆਂ ਨੂੰ ਲੋੜੀਂਦਾ ਘਰੇਲੂ ਸਾਮਾਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।