21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਾਤਾਵਰਨ ਦੀ ਸ਼ੁੱਧਤਾ ਲਈ ਸਕੂਲ 'ਚ ਬੂਟੇ ਲਗਾਏ

ਅਜੀਤ ਡੈਸਕ 24-09-2025
ਬਹਿਰਾਮ, 23 ਸਤੰਬਰ (ਨਛੱਤਰ ਸਿੰਘ ਬਹਿਰਾਮ) - ਹਵਾ, ਮਿੱਟੀ, ਪਾਣੀ ਨੂੰ ਬਚਾਉਣ ਲਈ ਤੇ ਮਨੁੱਖੀ ਸਰੀਰਾਂ ਵਿੱਚ ਆਏ ਭਿਆਨਕ ਬਿਮਾਰੀਆਂ ਦੇ ਹੜ੍ਹ ਉੱਤੇ ਕਾਬੂ ਪਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁੱਖ ਲੋੜ ਹੈ | ਇਹ ਸ਼ਬਦ ਸ਼ਹੀਦ ਬਾਬਾ ਗੋਦੜੀਆ ਸਿੰਘ ਹਾਈ ਸਕੂਲ ਚੱਕ ਮਾਈਦਾਸ ਦੇ ਪਿੰ੍ਰਸੀਪਲ ਰਘਵੀਰ ਸਿੰਘ ਬਸਰਾ ਨੇ ਸਕੂਲ ਵਿੱਚ ਸਟਾਫ਼ ਅਤੇ ਵਿਦਿਆਰਥੀਆ ਦੇ ਸਹਿਯੋਗ ਨਾਲ ਬੂਟੇ ਲਗਾਉਣ ਮੌਕੇ ਆਖੇ | ਉਪਰੰਤ ਉਨ੍ਹਾਂ ਵਿਦਿਆਰਥੀਆ ਤੇ ਸਟਾਫ ਨੂੰ ਕਿਹਾ ਕਿ ਬੂਟੇ ਲਗਾਕੇ ਹੀ ਸਾਡੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸਗੋਂ ਇਨ੍ਹਾਂ ਦੀ ਸਾਂਭ ਸੰਭਾਲ ਵੀ ਜਰੂਰੀ ਹੈ | ਇਸ ਮੌਕੇ ਪਿ੍ੰਸੀਪਲ ਰਘਵੀਰ ਸਿੰਘ ਬਸਰਾ, ਨਿਰਦੇਸ਼ਕ ਮੈਡਮ ਜਸਵਿੰਦਰ ਕੌਰ, ਮੈਡਮ ਦੀਪਿਕਾ ਕੋਮਲ, ਮਨਰਾਜਵੀਰ ਸਿੰਘ, ਪਰਮਵੀਰ ਸਿੰਘ, ਗੁਰਸ਼ਰਨ ਪ੍ਰੀਤ ਸਿੰਘ, ਪਰਮਜੋਤ ਪ੍ਰੀਤ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਪਟਕੇ ਦੀ ਕੁਸ਼ਤੀ ਪਿੰ੍ਰਸ ਕੁਹਾਲੀ ਨੇ ਜਿੱਤੀ ਅਗਲੀ ਖ਼ਬਰ ਮਨਰੇਗਾ ਤੁਰੰਤ ਚਾਲੂ ਕਰਕੇ ਸਾਧਨਹੀਣ ਤੇ ਬੇਰੁਜ਼ਗਾਰ ਮਜ਼ਦੂਰਾਂ ਨੂੰ ਬਗੈਰ ਦੇਰੀ ਕੰਮ ਦਿੱਤਾ ਜਾਵੇ - ਮਹਾਂ ਸਿੰਘ ਰੌੜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।