21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਆਯੁਸ਼ ਮੈਡੀਕਲ ਕੈਂਪ ਅੱਜ

ਘੋਗਰਾ, 20 ਸਤੰਬਰ (ਆਰ. ਐੱਸ.

ਅਜੀਤ ਡੈਸਕ 21-09-2026
ਘੋਗਰਾ, 20 ਸਤੰਬਰ (ਆਰ. ਐੱਸ. ਸਲਾਰੀਆ)-ਡਾਇਰੈਕਟਰ ਆਯੁਰਵੈਦਿਕ ਪੰਜਾਬ ਰਮਨ ਖੰਨਾ, ਡਾਇਰੈਕਟਰ ਹੋਮਿਓਪੈਥਿਕ ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਹਲੇੜ ਵਿਖੇ ਮੁਫ਼ਤ ਆਯੁਸ਼ ਮੈਡੀਕਲ ਕੈਂਪ 21 ਸਤੰਬਰ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਬਾਰੇ ਡਾ. ਬਰਜਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਹਰ ਪ੍ਰਕਾਰ ਦੀ ਜਨਰਲ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ ਪੇਟ ਦੇ ਰੋਗ, ਸ਼ੂਗਰ ਦੀ ਬਿਮਾਰੀ, ਬੀ. ਪੀ., ਚਮੜੀ ਦੇ ਰੋਗ, ਜੋੜਾਂ ਦੇ ਰੋਗ ਦੀ ਜਾਂਚ ਕੀਤੀ ਜਾਵੇਗੀ। ਵੱਖ-ਵੱਖ ਰੋਗਾਂ ਦੀ ਜਾਂਚ ਆਯੁਰਵੈਦਿਕ ਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਇਸ ਕੈਂਪ ’ਚ ਸ਼ੂਗਰ ਟੈੱਸਟ ਅਤੇ ਬੀ. ਪੀ. ਮੁਫ਼ਤ ਚੈੱਕ ਕੀਤਾ ਜਾਵੇਗਾ ਅਤੇ ਰੋਗਾਂ ਦੀ ਜਾਂਚ ਤੋਂ ਬਾਅਦ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਪੁਰਾਣਾ ਗਾਲੋਵਾਲ ਨੂੰ ਦਿੱਤਾ ਦੋ ਲੱਖ ਦਾ ਚੈੱਕ ਅਗਲੀ ਖ਼ਬਰ ਸ਼ੋਭਾ ਯਾਤਰਾ ਦਾ ਰੱਤੇਵਾਲ ਵਿਚ ਸਵਾਗਤ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੋਹੜੀ ਸਾਹਿਬ ਤੋਂ ਕੱਢੀ ਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।