ਸ਼ੋਭਾ ਯਾਤਰਾ ਦਾ ਰੱਤੇਵਾਲ ਵਿਚ ਸਵਾਗਤ
ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੋਹੜੀ ਸਾਹਿਬ ਤੋਂ ਕੱਢੀ ਸੀ ਸ਼ੋਭਾ ਯਾਤਰਾ
ਰੱਤੇਵਾਲ, 20 ਸਤੰਬਰ (ਅਸ਼ੋਕ ਕੁਮਾਰ ਲੀਲ)-ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਡੇਰਾ ਬਾਬਾ ਸਰਵਣ ਦਾਸ ਬੋਹੜੀ ਸਾਹਿਬ ਵਾਲਿਆਂ ਦੇ ਅਸਥਾਨ ਤੋਂ ਸਵਾਮੀ ਦਿਆਲ ਦਾਸ ਗੱਦੀਨਸ਼ੀਨ ਦੀ ਸਰਪ੍ਰਸਤੀ ਹੇਠ ਕੱਢੀ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਰੱਤੇਵਾਲ ਵਿਖੇ ਪਹੁੰਚੀ। ਜਿਥੇ ਸਮੂਹ ਨਗਰ ਵਾਸੀਆਂ ਵਲੋਂ ਸ਼ੋਭਾ ਯਾਤਰਾ ‘ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ।
ਰੱਤੇਵਾਲ, 20 ਸਤੰਬਰ (ਅਸ਼ੋਕ ਕੁਮਾਰ ਲੀਲ)-ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਡੇਰਾ ਬਾਬਾ ਸਰਵਣ ਦਾਸ ਬੋਹੜੀ ਸਾਹਿਬ ਵਾਲਿਆਂ ਦੇ ਅਸਥਾਨ ਤੋਂ ਸਵਾਮੀ ਦਿਆਲ ਦਾਸ ਗੱਦੀਨਸ਼ੀਨ ਦੀ ਸਰਪ੍ਰਸਤੀ ਹੇਠ ਕੱਢੀ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਰੱਤੇਵਾਲ ਵਿਖੇ ਪਹੁੰਚੀ। ਜਿਥੇ ਸਮੂਹ ਨਗਰ ਵਾਸੀਆਂ ਵਲੋਂ ਸ਼ੋਭਾ ਯਾਤਰਾ ‘ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੋਹੜੀ ਸਾਹਿਬ ਤੋਂ ਕੱਢੀ ਗਈ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਪਿੰਡ ਰੱਤੇਵਾਲ ਵਿਖੇ ਪਹੁੰਚੀ ਜਿਥੇ ਏ. ਐਸ. ਰਿਸੋਰਟ ਵਿਚ ਸ਼ੋਭਾ ਯਾਤਰਾ ਦੇ ਸਵਾਗਤ ਲਈ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ੋਭਾ ਯਾਤਰਾ ਦੇ ਲਈ ਸਮੂਹ ਨਗਰ ਨਿਵਾਸੀਆਂ ਵਲੋਂ ਫਰੂਟ ਚਾਰਟ, ਬਦਾਮ ਮਿਲਕ ਤੇ ਮਿਨਰਲ ਵਾਟਰ ਦੇ ਅਟੁੱਟ ਲੰਗਰ ਵਰਤਾਏ ਗਏ, ਜਿਨ੍ਹਾਂ ਵਿਚ ਸਮੂਹ ਸੇਵਾਦਾਰਾਂ ਵਲੋਂ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਗਈ। ਸ਼ੋਭਾ ਯਾਤਰਾ ਵਿਚ ਬਾਬਾ ਸਰਵਣ ਦਾਸ, ਬਾਬਾ ਸ੍ਰੀਚੰਦ ਜੀ ਦੇ ਸਰੂਪ ਸ਼ੋਭਾ ਯਾਤਰਾ ਵਿਚ ਸਭ ਤੋਂ ਅੱਗੇ ਚੱਲ ਰਹੇ ਸਨ। ਸਮੂਹ ਨਗਰ ਵਾਸੀਆਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਅਤੇ ਪ੍ਰਸ਼ਾਦ ਪ੍ਰਾਪਤ ਕੀਤਾ। ਸ਼ੋਭਾ ਯਾਤਰਾ ਵਿਚ ਵੱਖ-ਵੱਖ ਸਥਾਨਾਂ ਤੋਂ ਸਾਧੂ ਸੰਤ ਤੇ ਮਹਾਂਪੁਰਖ ਭਾਰੀ ਗਿਣਤੀ ਵਿਚ ਪਹੁੰਚੇ ਸਨ, ਜਿਨ੍ਹਾਂ ਦਾ ਸਮੂਹ ਨਗਰ ਨਿਵਾਸੀਆਂ ਵਲੋਂ ਸਵਾਗਤ ਕੀਤਾ ਅਤੇ ਸਾਧੂ ਸੰਤਾਂ ਅਤੇ ਮਹਾਂਪੁਰਖਾਂ ਦੇ ਅਸ਼ੀਰਵਾਦ ਪ੍ਰਾਪਤ ਕੀਤੇ ਗਏ। ਇਸ ਮੌਕੇ ਏ. ਐਸ. ਰਿਸੋਰਟ ਵਿਚ ਭਾਰੀ ਗਿਣਤੀ ਵਿਚ ਨਗਰ ਵਾਸੀਆਂ ਤੇ ਬਾਹਰੋਂ ਆਈਆਂ ਸੰਗਤਾਂ ਨੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ। ਸਮੂਹ ਨਗਰ ਨਿਵਾਸੀਆਂ ਵਲੋਂ ਆਏ ਹੋਏ ਸੰਤਾਂ ਮਹਾਂਪੁਰਖਾਂ ਨੂੰ ਦਾਨ ਦਕਸ਼ਣਾ ਦੇ ਕੇ ਸ਼ੋਭਾ ਯਾਤਰਾ ਨੂੰ ਅੱਗੇ ਰਵਾਨਾ ਕੀਤਾ ਜੋ ਕਿ ਕਲਾਰ, ਮੋਹਣ ਮਾਜਰਾ, ਨਿੱਘੀ ਤੋਂ ਹੁੰਦੀ ਹੋਈ ਵਾਪਸ ਬੋਹੜੀ ਸਾਹਿਬ ਪਹੁੰਚੀ।