ਜੋਧਾਂ, 4 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਉਮੀਦਵਾਰ ਬੀਬੀ ਮਨਜੋਤ ਕੌਰ ਗਰੇਵਾਲ ਪਤਨੀ ਅਮਰਦੀਪ ਸਿੰਘ ਰੂਬੀ ਬੱਲੋਵਾਲ ਸਾਬਕਾ ਸਰਪੰਚ ਨੇ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਇੰਚਾਰਜ ਹਲਕਾ ਦਾਖਾ ਦੀ ਅਗਵਾਈ ਹੇਠ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ¢ ਇਸ ਮੌਕੇ ਗੱਲ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਮਨਜੋਤ ਕੌਰ ਗਰੇਵਾਲ ਦੀ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਕਾਫ਼ੀ ਉਤਸ਼ਾਹਿਤ ਹਨ | ਇਸ ਮੌਕੇ ਸੁਖਵਿੰਦਰ ਸਿੰਘ ਗੋਲੂ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਬੱਬਲੂ ਗਰੇਵਾਲ, ਜਸਵੀਰ ਸਿੰਘ ਦਿਉਲ ਸਾਬਕਾ ਸਰਪੰਚ ਖੰਡੂਰ, ਸਰਪੰਚ ਕੁਲਦੀਪ ਸਿੰਘ ਖੰਡੂਰ, ਸਰਪੰਚ ਬਲਜੀਤ ਸਿੰਘ, ਅਮਰਜੀਤ ਸਿੰਘ ਗਰੇਵਾਲ ਜੋਧਾਂ, ਤਨਵੀਰ ਸਿੰਘ ਗਰੇਵਾਲ, ਸੰਦੀਪ ਸਨੀ ਜੋਧਾਂ, ਸਰਪੰਚ ਕੁਲਦੀਪ ਸਿੰਘ ਛਪਾਰ, ਰੁਪਿੰਦਰ ਸਿੰਘ ਪਿੰਦਰ, ਪੰਚ ਜੋਗਿੰਦਰ ਸਿੰਘ ਭੱਪਾ, ਪੰਚ ਇਕਬਾਲ ਸਿੰਘ, ਪੰਚ ਜੋਰਾ ਸਿੰਘ, ਗੁਰਮੁਖ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ |