29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ਼੍ਰੋਮਣੀ ਅਕਾਲੀ ਦਲ (ਬ) ਦੇ ਪੰਚਾਇਤ ਸੰਮਤੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ

ਅਜੀਤ ਡੈਸਕ 05-12-2025
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਚੋਣਾਂ ਲਈ ਸਰਗਰਮ ਸ਼੍ਰੋਮਣੀ ਅਕਾਲੀ ਦਲ (ਬ) ਦੇ ਪੰਚਾਇਤ ਸੰਮਤੀ ਉਮੀਦਵਾਰਾਂ ਵਲੋਂ ਜੀ.ਟੀ.ਬੀ ਕਾਲਜ ਦਾਖਾ ਵਿਖੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ ਕੋਲ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ | ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਵਰਕਿੰਗ ਕਮੇਟੀ ਮੈਂਬਰ ਜਸਕਰਨ ਸਿੰਘ ਦਿਓਲ ਨੇ ਅਨੁਸੂਚਿਤ ਜਾਤੀ ਲਈ ਰਾਖਵਾਂ ਸੰਮਤੀ ਜ਼ੋਨ ਬਸੈਮੀ ਉਮੀਦਵਾਰ ਮਨਪ੍ਰੀਤ ਸਿੰਘ ਗਹੌਰ ਸਮੇਤ ਦਰਜਨ ਹੋਰਨਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਲਈ ਉਨ੍ਹਾਂ ਨਾਲ ਰਹੇ | ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੰਚਾਇਤ ਸੰਮਤੀ ਜ਼ੋਨ ਰਾਊਵਾਲ ਲਈ ਉਮੀਦਵਾਰ ਗੁਰਜੀਤ ਸਿੰਘ ਮਲਸੀਂਹਾ ਭਾਈਕੇ, ਜਨ: ਜ਼ੋਨ ਸਵੱਦੀ ਕਲਾਂ ਲਈ ਗੁਰਦੀਪ ਸਿੰਘ, ਔਰਤਾਂ ਲਈ ਰਾਖਵਾਂ ਸੰਮਤੀ ਜ਼ੋਨ ਦਾਖਾ ਲਈ ਹਰਜਿੰਦਰ ਕੌਰ ਪਤਨੀ ਲਾਲ ਸਿੰਘ, ਸੰਮਤੀ ਜ਼ੋਨ ਰਕਬਾ ਗੁਰਦੀਪ ਸਿੰਘ ਬੋਪਾਰਾਏ ਕਲਾਂ, ਜਨ: ਔਰਤਾਂ ਲਈ ਰਾਖਵੇਂ ਰੂਮੀ ਜ਼ੋਨ ਕਮਲਜੀਤ ਕੌਰ ਛੱਜਾਵਾਲ, ਸੰਮਤੀ ਜ਼ੋਨ ਛੋਕਰ ਉਮੀਦਵਾਰ ਪਰਮਪਾਲ ਕੌਰ ਜੋਧਾਂ, ਜਨਰਲ ਸੰਮਤੀ ਜ਼ੋਨ ਗੁੱਜਰਵਾਲ ਕੁਲਜੀਤ ਸਿੰਘ ਗੁੱਜਰਵਾਲ, ਸੰਮਤੀ ਜ਼ੋਨ ਧੂਲਕੋਟ ਹਰਪ੍ਰੀਤ ਸਿੰਘ, ਸਿੱਧਵਾਂ ਬੇਟ ਸੰਮਤੀ ਜ਼ੋਨ ਸਿਕੰਦਰ ਸਿੰਘ, ਅਨੁਸੂਚਿਤ ਜਾਤੀ ਮਰਦ ਰਾਖਵੇਂ ਸੰਮਤੀ ਜ਼ੋਨ ਆਲੀਵਾਲ ਅਮਰਜੀਤ ਸਿੰਘ ਤਲਵੰਡੀ ਨੌ-ਅਬਾਦ, ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੇਂ ਸੰਮਤੀ ਜ਼ੋਨ ਜਾਂਗਪੁਰ ਸੱਤਿਆ ਦੇਵੀ ਪਮਾਲ, ਜਨ: ਔਰਤਾਂ ਲਈ ਰਾਖਵਾਂ ਮਾਜਰੀ ਜ਼ੋਨ ਸਵਰਨ ਕੌਰ ਤਲਵੰਡੀ ਖੁਰਦ ਵਲੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾਏ ਗਏ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਬਿੰਜਲ ਜ਼ੋਨ ਤੋਂ ਮਨਪ੍ਰੀਤ ਸਿੰਘ ਨੱਥੋਵਾਲ ਅਤੇ ਜ਼ੋਨ ਸੁਧਾਰ ਤੋਂ ਰਾਮਦੀਪ ਸਿੰਘ ਅਕਾਲਗੜ੍ਹ ਵਲੋਂ ਸ਼... ਅਗਲੀ ਖ਼ਬਰ ਮਨਜੋਤ ਕੌਰ ਗਰੇਵਾਲ ਵਲੋਂ ਜ਼ੋਨ ਮੋਹੀ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀ ਪੱਤਰ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।