ਨਵੀਂ ਦਿੱਲੀ, 29 ਸਤੰਬਰ- ਅੱਜ ਭਾਜਪਾ ਦੀ ਮੁੱਖ ਦਫ਼ਤਰ ਵਿਖੇ ਇਕ ਮਹੱਤਵਪੂਰਨ ਮੀਟਿੰਗ ਹੋਵੇਗੀ। ਭਾਜਪਾ ਪ੍ਰਧਾਨ ਨਿਤਿਨ ਨਵੀਨ ਸਵੇਰੇ 10 ਵਜੇ ਮੀਟਿੰਗ ਕਰਨਗੇ। ਨਿਤਿਨ ਨਵੀਨ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨਾਲ ਮੀਟਿੰਗ ਕਰਨਗੇ। ਇਸ ਵਿਚ ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ ਸੱਤ ਰਾਜਾਂ ਵਿਚ ਚੋਣਾਂ ਬਾਰੇ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿਚ ਸੇਵਾ ਸੰਕਲਪ ਅਭਿਆਨ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਯੂ.ਜੀ.ਸੀ. ਦੇ ਨਿਯਮਾਂ ਨਾਲ ਜੁੜੇ ਵਿਵਾਦ ਬਾਰੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।