ਸ਼੍ਰੋਮਣੀ ਅਕਾਲੀ ਦਲ ਵਲੋਂ ਬਲਾਕ ਸੰਮਤੀ ਦੇ 25 ਜ਼ੋਨਾਂ ਤੋਂ ਸੰਧੂ ਤੇ ਤਲਵੰਡੀ ਦੀ ਅਗਵਾਈ 'ਚ ਵੱਡੇ ਕਾਫ਼ਲੇ ਨਾਲ ਨਾਮਜ਼ਦਗੀਆਂ ਦਾਖ਼ਲ
ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ | ਤਸਵੀਰ: ਬਲਵਿੰਦਰ ਸਿੰਘ ਲਿੱਤਰ
<br/>
05-12-2025
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਤਰੀਕਾਂ ਨੇੜੇ ਆ ਜਾਣ ਨਾਲ ਹਲਕਾ ਰਾਏਕੋਟ 'ਚ ਸਿਆਸੀ ਮਾਹੌਲ ਭਖ਼ਦਾ ਨਜ਼ਰ ਜਾ ਰਿਹਾ ਹੈ | ਜਿਸ ਦੌਰਾਨ ਅੱਜ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਦੇ ਅਖ਼ੀਰਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀਆਂ ਦੇ ਉਮੀਦਵਾਰਾਂ ਵਲੋਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਹਾਜ਼ਰੀ ਵਿਚ ਐੱਸ.ਡੀ.ਐੱਮ-ਕਮ-ਰਿਟਰਨਿੰਗ ਅਫ਼ਸਰ ਮੈਡਮ ਪਾਇਲ ਗੋਇਲ ਕੋਲ ਆਪਣੀਆਂ ਨਾਮਜ਼ਦਗੀਆਂ ਜਮ੍ਹਾਂ ਕਰਵਾਈਆਂ | ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਇੰਨ੍ਹਾਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਉਮੀਦਵਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਦੇ ਨਾਲ ਹੀ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਜਥੇਦਾਰ ਗੁਰਸ਼ਰਨ ਸਿੰਘ ਬੜੂੰਦੀ, ਪ੍ਰਧਾਨ ਬਲਵਿੰਦਰ ਸਿੰਘ ਸੱਤੋਵਾਲ, ਸੁਖਜੀਤ ਸਿੰਘ ਬੱਗੀ ਝੋਰੜਾਂ, ਪ੍ਰਧਾਨ ਤਰਨਜੀਤ ਸਿੰਘ ਬਿੱਟੂ ਤਲਵੰਡੀ, ਪ੍ਰਧਾਨ ਸੁਖਰਾਜ ਸਿੰਘ ਮਹੇਰਨਾਂ, ਸਾਬਕਾ ਸਰਪੰਚ ਸੁਖਦੇਵ ਸਿੰਘ ਕੇ.ਡੀ, ਮੈਨੇਜਰ ਨਿਰਭੈ ਸਿੰਘ ਹੇਰਾਂ, ਰਾਜ ਸਿੰਘ ਸੱਤੋਵਾਲ, ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਬੁਰਜ ਨਕਲੀਆਂ, ਅਵਤਾਰ ਸਿੰਘ ਗੋਬਿੰਦਗੜ੍ਹ, ਡਾ. ਜਗਰਾਜ ਸਿੰਘ ਰਾਜਗੜ੍ਹ ਆਦਿ ਹਾਜ਼ਰ ਸਨ |