30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਗਰ ਕੌਂਸਲ ਜਗਰਾਉਂ ਵਿਖੇ 190 ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 4 ਕਰੋੜ 75 ਲੱਖ ਰੁਪਏ ਦੇ ਚੈੱਕ ਵਿਧਾਇਕਾ ਬੀਬੀ ਮਾਣੂੰਕੇ ਨੇ ਵੰਡੇ

ਅਜੀਤ ਡੈਸਕ 05-12-2025
ਜਗਰਾਉਂ, 4 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਅਧੀਨ ਜਗਰਾਉਂ ਨਗਰ ਕੌਂਸਲ ਵਿਖੇ 190 ਲੋੜਵੰਦ ਪਰਿਵਾਰਾਂ ਨੂੰ ਘਰ ਬਣਾਉਣ ਲਈ 4 ਕਰੋੜ 75 ਲੱਖ ਰੁਪਏ ਦੇ ਚੈੱਕ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਵੰਡੇ ਗਏ | ਇਸ ਸਮੇਂ ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਇਸ ਸਕੀਮ ਤਹਿਤ ਨਗਰ ਕੌਂਸਲ ਵਲੋਂ ਸ਼ਹਿਰ ਦੇ 23 ਵਾਰਡਾਂ ਦਾ ਸਰਵੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਕੀਤਾ ਸੀ | ਜਿਸ ਵਿਚ ਇੰਨ੍ਹਾਂ ਪਰਿਵਾਰਾਂ ਦੀ ਪਛਾਣ ਕਰਕੇ ਲਿਸਟਾਂ ਭੇਜੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਦੀ ਬਿਹਤਰੀ ਲਈ ਤਤਪਰ ਹੈ | ਬੀਬੀ ਮਾਣੂੰਕੇ ਨੇ ਕਿਹਾ ਕਿ ਇਸੇ ਤਹਿਤ ਹੋਰ ਸਰਵੇ ਕਰਵਾ ਕੇ 89 ਹੋਰ ਲੋੜਵੰਦ ਪਰਿਵਾਰਾਂ ਦੀ ਲਿਸਟ ਭੇਜੀ ਗਈ ਹੈ, ਜਿਸਦਾ ਜਲਦੀ ਪਰਿਵਾਰਾਂ ਨੂੰ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸਿਰਫ਼ ਲੋੜਵੰਦ ਅਤੇ ਕੱਚੇ ਘਰਾਂ ਵਾਲੇ ਪਰਿਵਾਰਾਂ ਦੀਆਂ ਬਿਨ੍ਹਾਂ ਪੱਖਪਾਤ ਲਿਸਟਾਂ ਨਗਰ ਕੌਂਸਲ ਦੇ ਮੁਲਾਜ਼ਮਾਂ ਵਲੋਂ ਭੇਜੀਆਂ ਗਈਆਂ ਹਨ | ਕੇਂਦਰ ਅਤੇ ਪੰਜਾਬ ਸਰਕਾਰ ਦੀ ਇਸ ਸਾਂਝੀ ਯੋਜਨਾ ਤਹਿਤ ਪ੍ਰਤੀ ਪਰਿਵਾਰ ਨੂੰ 2.50 ਲੱਖ ਰੁਪਏ ਘਰ ਬਣਾਉਣ ਲਈ ਦਿੱਤੇ ਗਏ ਹਨ | ਇਹ ਰਾਸ਼ੀ ਚਾਰ ਪੜਾਵਾਂ ਵਿਚ ਦਿੱਤੀ ਜਾਵੇਗੀ ਅਤੇ ਇਸ ਦੀ ਕੋਈ ਵਾਪਸੀ ਨਹੀਂ ਹੋਵੇਗੀ | ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ 2.50 ਲੱਖ ਰੁਪਏ ਵਿਚੋਂ 1.50 ਲੱਖ ਰੁਪਏ ਕੇਂਦਰ ਅਤੇ ਇਕ ਲੱਖ ਰੁਪਏ ਰਾਜ ਸਰਕਾਰ ਵਲੋਂ ਪਾਏ ਜਾਣਗੇ | ਵਿਧਾਇਕਾ ਬੀਬੀ ਮਾਣੰੂਕੇ ਨੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਹੈ | ਇਸ ਮੌਕੇ ਕਾਰਜ ਸਾਧਕ ਅਧਿਕਾਰੀ ਹਰਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ-ਅਰਬਨ ਤਹਿਤ ਪਹਿਲੇ ਪੜਾਅ ਵਿਚ ਨੀਂਹ ਬਣਾਉਣ ਲਈ 50 ਹਜ਼ਾਰ ਰੁਪਏ ਜਿਸ ਵਿਚ ਕੇਂਦਰ ਦੇ 30 ਹਜ਼ਾਰ ਅਤੇ ਪੰਜਾਬ ਸਰਕਾਰ ਦੇ 20 ਹਜ਼ਾਰ ਹੋਣਗੇ | ਇਸੇ ਤਰ੍ਹਾਂ ਲੈਂਟਰ ਤੱਕ ਲਈ ਇਕ ਲੱਖ ਰੁਪਏ ਜਿਸ ਵਿਚ ਕੇਂਦਰ ਵਲੋਂ 60 ਹਜ਼ਾਰ ਅਤੇ ਪੰਜਾਬ ਸਰਕਾਰ 40 ਹਜ਼ਾਰ ਰੁਪਏ ਪਾਵੇਗੀ | ਤੀਸਰੇ ਪੜਾਅ ਵਿਚ ਛੱਤ ਲਈ 50 ਹਜ਼ਾਰ ਰੁਪਏ ਜਿਸ ਵਿਚ ਕੇਂਦਰ ਦੇ 30 ਹਜ਼ਾਰ ਅਤੇ ਪੰਜਾਬ ਸਰਕਾਰ ਦੇ 20 ਹਜ਼ਾਰ ਹੋਣਗੇ | ਇਸੇ ਤਰ੍ਹਾਂ ਚੌਥੇ ਪੜਾਅ ਵਿਚ ਬਾਕੀ ਕੰਮਾਂ ਲਈ 50 ਹਜ਼ਾਰ ਰੁਪਏ ਜਿਸ ਵਿਚ ਕੇਂਦਰ ਦੇ 30 ਹਜ਼ਾਰ ਰੁਪਏ ਅਤੇ ਪੰਜਾਬ ਸਰਕਾਰ ਦੇ 20 ਹਜ਼ਾਰ ਰੁਪਏ ਹੋਣਗੇ | ਇਸ ਮੌਕੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ, ਗੁਰਸ਼ਰਨ ਸਿੰਘ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਸਤੀਸ਼ ਕੁਮਾਰ ਦੌਧਰੀਆ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਰਾਜ ਭਾਰਤਵਾਜ, ਕੈਪਟਨ ਨਰੇਸ਼ ਵਰਮਾ, ਵਿਨੇ ਕਲਿਆਣ, ਸਾਜਨ ਮਲੋਹਤਰਾ, ਕਰਮਜੀਤ ਸਿੰਘ ਕੈਂਥ, ਦਵਿੰਦਰ ਸਿੰਘ, ਜਗਮੋਹਣ ਸਿੰਘ, ਹੀਰਾ ਸਿੰਘ, ਅਰੁਣ ਗਿੱਲ, ਹਰੀਸ਼ ਕੁਮਾਰ, ਦਵਿੰਦਰ ਸਿੰਘ ਗਰਚਾ, ਅਮਰਪਾਲ ਸਿੰਘ, ਤਾਰਿਕ ਕੁਮਾਰ, ਗੁਰਪ੍ਰੀਤ ਸਿੰਘ, ਪ੍ਰਵਾਨ ਸਿੰਘ, ਨਰਿੰਦਰ ਸਿੰਘ, ਅਭੈ ਸਿੰਘ, ਘਨਸ਼ਾਮ ਕੁਮਾਰ, ਅਸ਼ੋਕ ਕੁਮਾਰ, ਨਿਰਮਲਜੀਤ, ਜਸਪ੍ਰੀਤ ਸਿੰਘ, ਹਰਦੀਪ ਢੋਲਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਤਲੁਜ ਦਰਿਆ 'ਤੇ ਬਣੇ ਪੁਲ ਨਜ਼ਦੀਕ 'ਜਿਸ ਦਾ ਖੇਤ, ਉਸ ਦੀ ਰੇਤ' ਤਹਿਤ ਕੀਤੀ ਜਾਣ ਵਾਲੀ ਮਾਈਨਿੰਗ ਨੂੰ ਰੁਕਵਾਉਣ ਲਈ ਜਲ... ਅਗਲੀ ਖ਼ਬਰ ਪਿੰਡ ਅਖਾੜਾ ਦੇ ਨਸ਼ਾ ਤਸਕਰ ਦੀ 68 ਲੱਖ ਦੀ ਪ੍ਰਾਪਰਟੀ 'ਤੇ ਅਟੈਚ ਦੇ ਨੋਟਿਸ ਚਿਪਕਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।