30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੀ. ਟੀ. ਯੂਨੀਵਰਸਿਟੀ ਦੀ ਪਾਵਰਲਿਫਟਰ ਸਨੇਹਾ ਘਰਾਮੀ ਨੇ ਰਚਿਆ ਇਤਿਹਾਸ

ਜਗਰਾਉਂ, 29 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸੀ. ਟੀ.

ਸੀ. ਟੀ. ਯੂਨੀਵਰਸਿਟੀ ਦੀ ਪਾਵਰਲਿਫਟਰ ਸਨੇਹਾ ਘਰਾਮੀ ਵਿਨੀਪੈੱਗ ਕੈਨੇਡਾ ਵਿਖੇ ਹੋਈ ਕਾਮਨਵੈਲਥ ਪਾਵਰਲਿਫਟਰ ਚੈਂਪੀਅਨਸ਼ਿੱਪ ’ਚ ਜਿੱਤੇ ਤਿੰਨ ਸੋਨ ਤਗਮਿਆਂ ਨਾਲ ਖੁਸ਼ੀ ਭਰੇ ਅੰਦਾਜ਼ ’ਚ। ਅਜੀਤ ਤਸਵੀਰ 30-09-2026
ਜਗਰਾਉਂ, 29 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸੀ. ਟੀ. ਯੂਨੀਵਰਸਿਟੀ ਦੀ ਪਾਵਰ ਲਿਫਟਰ ਸਨੇਹਾ ਘਰਾਮੀ ਨੇ ਕੈਨੇਡਾ ਦੇ ਵਿਨੀਪੈਗ ਵਿਚ ਹੋਈ ਕਾਮਨਵੈਲਥ ਪਾਵਰਲਿਫਟਿੰਗ ਚੈਂਪੀਅਨਸ਼ਿਪ 2026 ਵਿਚ ਜੂਨੀਅਰ 76 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਂਦਿਆਂ ਤਿੰਨ ਸੋਨ ਤਗਮੇ ਜਿੱਤ ਕੇ ਜ਼ਿਲ੍ਹਾ ਲੁਧਿਆਣਾ, ਪੰਜਾਬ ਹੀ ਨਹੀਂ ਬਲਕਿ ਦੇਸ਼ ਦਾ ਨਾਂਅ ਉੱਚਾ ਕੀਤਾ। ਸਨੇਹਾ ਨੇ ਸਕੁਐਟ, ਬੈਂਚ ਪ੍ਰੈੱਸ ਤੇ ਡੈੱਡਲਿਫਟ ਤਿੰਨਾਂ ਮੁਕਾਬਲਿਆਂ ਵਿਚ ਸੋਨੇ ਦੇ ਤਗਮੇ ਜਿੱਤ ਕੇ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਸਨੇਹਾ ਨੇ ਸਕੁਐਟ ਵਿਚ 190 ਕਿਲੋਗ੍ਰਾਮ, ਬੈਂਚ ਪ੍ਰੈੱਸ ਵਿਚ 120 ਕਿਲੋਗ੍ਰਾਮ ਤੇ ਡੈੱਡਲਿਫਟ ਵਿਚ 190 ਕਿਲੋਗ੍ਰਾਮ ਭਾਰ ਚੁੱਕਦਿਆਂ ਤਿੰਨਾਂ ਮੁਕਾਬਲਿਆਂ ਵਿਚ ਨਵੇਂ ਕਾਮਨਵੈਲਥ ਰਿਕਾਰਡ ਕਾਇਮ ਕੀਤੇ। ਇਹ ਸ਼ਾਨਦਾਰ ਪ੍ਰਦਰਸ਼ਨ ਸਿਰਫ਼ ਸਰੀਰਕ ਤਾਕਤ ਦਾ ਸਬੂਤ ਨਹੀਂ, ਸਗੋਂ ਸਨੇਹਾ ਦੀ ਸਾਲਾਂ ਦੀ ਮਿਹਨਤ, ਅਨੁਸ਼ਾਸਨ, ਲਗਾਤਾਰ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਸੀ. ਟੀ. ਯੂਨੀਵਰਸਿਟੀ ਲਈ ਇਹ ਉਪਲੱਬਧੀ ਸਿਰਫ਼ ਤਗਮਿਆਂ ਅਤੇ ਰਿਕਾਰਡਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਇੱਕ ਅਜਿਹੀ ਨੌਜਵਾਨ ਖਿਡਾਰਨ ਦੀ ਪ੍ਰੇਰਣਾਦਾਇਕ ਕਹਾਣੀ ਹੈ, ਜਿਸ ਨੇ ਆਪਣੀ ਅਣਥੱਕ ਮਿਹਨਤ ਨੂੰ ਅੰਤਰਰਾਸ਼ਟਰੀ ਮਾਣ ਵਿਚ ਬਦਲ ਦਿੱਤਾ। ਸਨੇਹਾ ਦੀ ਇਸ ਇਤਿਹਾਸਕ ਉਪਲਬਧੀ ’ਤੇ ਵਧਾਈ ਦਿੰਦਿਆਂ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ: ਚਰਨਜੀਤ ਸਿੰਘ ਚੰਨੀ ਤੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਸਨੇਹਾ ਦੀ ਉਪਲਬਧੀ ਪੂਰੇ ਸੀ. ਟੀ. ਯੂਨੀਵਰਸਿਟੀ ਪਰਿਵਾਰ ਲਈ ਬੇਹੱਦ ਮਾਣ ਵਾਲਾ ਪਲ ਹੈ। ਤਿੰਨਾਂ ਮੁਕਾਬਲਿਆਂ ਵਿਚ ਸੋਨੇ ਦੇ ਤਮਗੇ ਜਿੱਤਣਾ ਅਤੇ ਤਿੰਨ ਨਵੇਂ ਕਾਮਨਵੈਲਥ ਰਿਕਾਰਡ ਬਣਾਉਣਾ ਸੱਚਮੁੱਚ ਸ਼ਾਨਦਾਰ ਹੈ। ਉਸ ਦੀ ਸਫ਼ਲਤਾ ਦ੍ਰਿੜ੍ਹ ਇਰਾਦੇ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦਾ ਪ੍ਰਤੀਕ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਸ ਉਪਲੱਬਧੀ ਪਿੱਛੇ ਸੀ. ਟੀ. ਯੂਨੀਵਰਸਿਟੀ ਦੇ ਡੀ. ਐੱਸ. ਡਬਲਿਊ ਡਾਇਰੈਕਟਰ ਇੰਜੀਨੀਅਰ ਦਵਿੰਦਰ ਸਿੰਘ ਤੇ ਖੇਡ ਮੁਖੀ ਗੁਰਦੀਪ ਸਿੰਘ ਦੇ ਲਗਾਤਾਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਪਿਛਲੀ ਖ਼ਬਰ ਗੁਰਦੁਆਰਾ ਬਾਬੇ ਸ਼ਹੀਦ ਪਿੰਡ ਬੱਸੀਆਂ ਵਿਖੇ ਮਾਨਵਤਾ ਦੀ ਭਲਾਈ ਲਈ 8ਵਾਂ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਨਗਰ ਕੌਂਸਲ ਮੁੱਲਾਂਪੁਰ ਦਾਖਾ ਅਧੀਨ ਪ੍ਰਾਪਰਟੀ ਟੈਕਸ ’ਤੇ 10 ਫ਼ੀਸਦੀ ਛੋਟ ਦੀ ਅੱਜ ਆਖ਼ਰੀ ਮਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।