ਮੁੱਲਾਂਪੁਰ-ਦਾਖਾ ਗੁਰਮਤਿ ਭਵਨ ’ਚ ਅੱਖਾਂ ਦਾ ਜਾਂਚ ਕੈਂਪ 4 ਨੂੰ
ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਮੰਡੀ ਮੁੱਲਾਂਪੁਰ-ਦਾਖਾ (ਲੁਧਿ:) ਵਿਖੇ ਟਰੱਸਟੀਆਂ ਵਲੋਂ ਢੱਟ ਫਾਊਂਡੇਸ਼ਨ ਕੈਨੇਡਾ ਸੁਰਿੰਦਰ ਕੌਰ, ਅਵਤਾਰ ਸਿੰਘ ਢੱਟ ਦੇ ਸਹਿਯੋਗ ਨਾਲ 103ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ 4 ਅਕਤੂਬਰ ਨੂੰ ਗੁਰਮਤਿ ਭਵਨ ਵਿਖੇ ਲੱਗ ਰਿਹਾ। ਪ੍ਰਬੰਧਕਾਂ ਅਨੁਸਾਰ ਸਵੇਰ 8 ਵਜੇ ਸ਼ੁਰੂ ਹੋਣ ਵਾਲੇ ਕੈਂਪ ਸਮੇਂ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਵਲੋਂ ਚਿੱਟਾ ਮੋਤੀਆ ਜਾਂ ਅੱਖਾਂ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਚੈੱਕਅੱਪ ਤੇ ਆਪ੍ਰੇਸ਼ਨਯੋਗ ਮਰੀਜ਼ਾਂ ਦਾ ਮੁਫ਼ਤ ਆਪ੍ਰੇਸ਼ਨ ਹੋਵੇਗਾ।
ਅਜੀਤ ਡੈਸਕ
30-09-2026