30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰਸ਼ਰਨ ਕਲਾ ਭਵਨ ਮੁੱਲਾਂਪੁਰ 'ਚ 4 ਰੋਜ਼ਾ ਨਾਟ ਉਤਸਵ 27 ਤੋਂ ਸ਼ੁਰੂ

ਅਜੀਤ ਡੈਸਕ 23-11-2025
ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗ਼ਦਰ ਲਹਿਰ ਦੇ ਮਹਾਨ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਦਾ ਹਿੱਸਾ ਹੁੰਦਿਆਂ ਅੰਗਰੇਜ ਸਾਮਰਾਜ ਦੀ ਪੁਲਿਸ ਦੇ ਤਸੀਹੇ ਝੱਲਣ ਵਾਲੀ ਗ਼ਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਮੰਡੀ ਮੁੱਲਾਂਪੁਰ 'ਚ 4 ਰੋਜ਼ਾ ਨਾਟ ਉਤਸਵ ਗੁਰਸ਼ਰਨ ਕਲਾ ਭਵਨ ਵਿਖੇ ਹੋ ਰਿਹਾ | ਲੋਕ ਕਲਾ ਮੰਚ ਰਜਿ: ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ, ਉੱਪ ਪ੍ਰਧਾਨ ਕਮਲਜੀਤ ਮੋਹੀ, ਜਨ: ਸਕੱਤਰ ਦੀਪਕ ਰਾਏ ਦੱਸਿਆ ਕਿ 27-28-29 ਅਤੇ 30 ਨਵੰਬਰ ਇਹ ਪ੍ਰੋਗਰਾਮ ਰੋਜ਼ਾਨਾ 4:30 ਵਜੇ ਤੋਂ ਸ਼ੁਰੂ ਹੋਵੇਗਾ | ਗੁਰਸ਼ਰਨ ਕਲਾ ਭਵਨ 'ਚ ਨਾਟ ਉਤਸਵ ਦੀਆਂ ਤਿਆਰੀਆਂ 'ਚ ਮਸ਼ਰੂਫ਼ ਹਰਕੇਸ਼ ਚੌਧਰੀ ਅਨੁਸਾਰ ਦਿਨ ਵੀਰਵਾਰ 27 ਨਵੰਬਰ ਨੂੰ ਲੇਖਕ/ਨਿਰਦੇਸ਼ਕ ਸਾਹਿਬ ਸਿੰਘ ਦੀ ਪੇਸ਼ਕਸ਼ ਨਾਟਕ 'ਤੂੰ ਅਗਲਾ ਵਰਕਾ ਫੋਲ' ਅਦਾਕਾਰ ਮੰਚ ਮੋਹਾਲੀ ਵਲੋਂ ਖੇਡਿਆ ਜਾਵੇਗਾ, ਨਾਲ ਹੀ ਬਾਗੀ ਸੂਰਮਾ ਦੀ ਕੋਰੀਓਗ੍ਰਾਫ਼ੀ ਹੋਵੇਗੀ | ਦਿਨ ਸ਼ੁੱਕਰਵਾਰ 28 ਨਵੰਬਰ ਲੇਖਕ/ਨਿਰਦੇਸ਼ਕ ਅਨੀਤਾ ਸ਼ਬਦੀਸ਼ ਦਾ ਨਾਟਕ 'ਖਿੜਦੇ ਰਹਿਣ ਗੁਲਾਬ' ਸੁਚੇਤਕ ਰੰਗ ਮੰਚ ਮੋਹਾਲੀ ਵਲੋਂ ਪੇਸ਼ ਕੀਤਾ ਜਾਵੇਗਾ | ਮੈਡਮ ਰਜਿੰਦਰ ਕੌਰ ਦੀ ਪ੍ਰੇਰਨਾ ਨਾਲ ਗਿੱਧਾ ਦਿਲਖਿੱਚ ਹੋਵੇਗਾ | ਦਿਨ ਸ਼ਨਿੱਚਰਵਾਰ 29 ਨਵੰਬਰ ਲੇਖਕ/ਨਿਰਦੇਸ਼ਕ ਹਰਕੇਸ਼ ਚੌਧਰੀ ਲੋਕ ਕਲਾ ਮੰਚ ਰਜਿ: ਮੰਡੀ ਮੁੱਲਾਂਪੁਰ ਦੁਆਰਾ ਪੇਸ਼ਕਸ਼ ਨਾਟਕ 'ਬੇੜੀਆਂ ਲੱਗੇ ਸੁਪਨੇ' ਪੇਸ਼ ਹੋਵੇਗਾ | ਇਸ ਦਿਨ ਹੋਣ ਵਾਲੇ ਕਵੀ ਦਰਬਾਰ 'ਚ ਪੰਜਾਬੀ ਸਾਹਿਤ ਦੇ ਨਾਮਵਰ ਕਵੀ ਹਿੱਸਾ ਲੈਣਗੇ | ਨਾਟ ਉਤਸਵ ਦੇ ਆਖਰੀ ਦਿਨ ਐਤਵਾਰ, 30 ਨਵੰਬਰ ਲੇਖਕ ਡਾ: ਹਰਜੀਤ ਸਿੰਘ ਦੀ ਨਿਰਦੇਸ਼ਨਾਂ ਵਾਲਾ ਨਾਟਕ 'ਸਾਂਦਲ ਬਾਰ' ਮੰਚ ਰੰਗਮੰਚ ਅੰਮਿ੍ਤਸਰ ਵਲੋਂ ਖੇਡਿਆ ਜਾਵੇਗਾ | ਨਾਟਕ ਉਤਸਵ ਵਿਚ ਪਹੁੰਚ ਰਹੇ ਸਰੋਤਿਆਂ ਦੇ ਬੈਠਣ ਲਈ ਲੋਕ ਕਲਾ ਮੰਚ ਦੀ ਟੀਮ ਵਲੋਂ ਗੁਰਸ਼ਰਨ ਕਲਾ ਭਵਨ ਵਿਖੇ ਉਚਿੱਤ ਪ੍ਰਬੰਧ ਕੀਤਾ ਗਿਆ ਹੈ |
ਪਿਛਲੀ ਖ਼ਬਰ ਮੁੱਲਾਂਪੁਰ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਵਿਖੇ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ 'ਚ ਸਮਾਗਮ 6 ਤੋਂ ਅਗਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਦੇ ਖਿਡਾਰੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ ਕਾਲਜ ਰੈਸਲਿੰਗ ਮੁਕਾਬਲਿਆਂ 'ਚੋਂ 11...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।