30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੁੱਲਾਂਪੁਰ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਵਿਖੇ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ 'ਚ ਸਮਾਗਮ 6 ਤੋਂ

ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਮੀਟਿੰਗ ਸਮੇਂ ਪ੍ਰਧਾਨ ਮੇਜਰ ਸਿੰਘ ਗੋਰਾ ਨਾਲ ਪ੍ਰਬੰਧਕੀ ਕਮੇਟੀ ਅਹੁਦੇਦਾਰ, ਮੈਂਬਰ, ਹੋਰ ਸੇਵਾਦਾਰ, ਨਗਰ ਨਿਵਾਸੀ | ਤਸਵੀਰ: ਕਿ੍ਪਾਲ ਹੰਬੜਾਂ <br/> 23-11-2025
ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਮੁੱਲਾਂਪੁਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਨਗਰ, ਗ੍ਰਾਮ ਪੰਚਾਇਤ, ਇਲਾਕੇ ਦੇ ਸਹਿਯੋਗ ਨਾਲ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ ਅਤੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ 6-7-8 ਦਸੰਬਰ ਨੂੰ ਕਰਵਾਇਆ ਜਾ ਰਿਹਾ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਮੇਜਰ ਸਿੰਘ ਗੋਰਾ, ਮੀਤ ਪ੍ਰਧਾਨ ਦਵਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਮਨਜੀਤ ਸਿੰਘ, ਸੁਰਜੀਤ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ ਕਲੇਰ, ਬਖਸ਼ੀਸ਼ ਸਿੰਘ ਬਿੱਟੂ ਦੱਸਿਆ ਕਿ 4 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਜਿੰਨ੍ਹਾਂ ਦੇ ਭੋਗ 6 ਦਸੰਬਰ ਨੂੰ ਪਾਏ ਜਾਣਗੇ | ਭੋਗ ਉਪਰੰਤ ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ 6 ਦਸੰਬਰ ਦੀ ਸ਼ਾਮ ਧਾਰਮਿਕ ਦੀਵਾਨਾਂ ਸਮੇਂ ਭਾਈ ਜੱਜ ਸਿੰਘ ਦਾ ਰਾਗੀ ਜੱਥਾ ਰਸਭਿੰਨਾ ਕੀਰਤਨ ਕਰੇਗਾ, 8 ਤੋਂ 10 ਵਜੇ ਤੱਕ ਭਾਈ ਪਰਮਪ੍ਰੀਤ ਸਿੰਘ ਖ਼ਾਲਸਾ ਵਲੋਂ ਗੁਰੂ ਸ਼ਬਦ ਕਥਾ ਦੀ ਵਿਚਾਰ ਹੋਵੇਗੀ | ਦਸੰਬਰ 7 ਦੀ ਸ਼ਾਮ ਰਾਗੀ-ਢਾਡੀ ਧਾਰਮਿਕ ਸਮਾਗਮ ਵਿਚ ਸੰਗਤ ਨੂੰ ਨਿਹਾਲ ਕਰਨਗੇ, ਉਪਰੰਤ ਗੁਰੂ ਸ਼ਬਦ ਕਥਾ ਦੀ ਵਿਚਾਰ ਭਾਈ ਪਰਮਪ੍ਰੀਤ ਸਿੰਘ ਖ਼ਾਲਸਾ ਵਲੋਂ ਕੀਤੀ ਜਾਵੇਗੀ | ਦਸੰਬਰ 8 ਦੀ ਸ਼ਾਮ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਦੇ ਕੀਰਤਨੀ ਜਥੇ ਵਲੋਂ ਗੁਰੂ ਜਸ ਗਾਇਨ ਹੋਵੇਗਾ, ਉਪਰੰਤ ਢਾਡੀ ਜੱਥਾ ਬੀਬੀ ਦਲੇਰ ਕੌਰ ਖ਼ਾਲਸਾ ਵਲੋਂ ਸ਼ਹੀਦ ਸਿੰਘ-ਸਿੰਘਣੀਆਂ, ਭੁਝੰਗੀਆਂ ਦੀਆਂ ਵਾਰਾਂ ਗਾਇਨ ਹੋਣਗੀਆਂ, ਇਸ ਸ਼ਾਮ ਵੀ ਭਾਈ ਪਰਮਪ੍ਰੀਤ ਸਿੰਘ ਖ਼ਾਲਸਾ ਦੀਵਾਨ ਸਜਾਉਣਗੇ | ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਚੱਲਦਿਆਂ 7 ਅਤੇ 8 ਦਸੰਬਰ ਨੂੰ ਬੱਚਿਆਂ ਦੇ ਦਸਤਾਰ, ਸੁੰਦਰ ਦੁਮਾਲਾ ਸਜਾਉਣਠ ਸ਼ਬਦ ਕੀਰਤਨ ਅਤੇ ਗੁਰਬਾਣੀ ਕੰਠ ਮੁਕਾਬਲੇ ਹੋ ਰਹੇ ਹਨ | ਸੋਮਵਾਰ 8 ਦਸੰਬਰ ਸਵੇਰ ਸਮੇਂ ਪੰਜ ਪਿਆਰਿਆਂ ਵਲੋਂ ਅੰਮਿ੍ਤ ਸੰਚਾਰ ਹੋਵੇਗਾ, ਅੰਮਿ੍ਤ ਅਭਿਲਾਖੀ ਸਿੰਘ-ਸਿੰਘਣੀਆਂ ਨੂੰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਲੋਂ ਕਕਾਰ ਮੁਫ਼ਤ ਦਿੱਤੇ ਜਾਣਗੇ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਸਾਲਾਨਾ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਮੁੱਲਾਂਪੁਰ ਦੇ ਪ੍ਰਬੰਧਕੀ ਪ੍ਰਧਾਨ ਬਾਬਾ ਬਖਸ਼ੀਸ ਸਿੰਘ, ਇੰਦਰਜੀਤ ਸਿੰਘ ਮਹਿਤੋ, ਅਕਾਲੀ ਬਲਵੰਤ ਸਿੰਘ ਧਨੋਆ, ਸੈਕਟਰੀ ਜਰਨੈਲ ਸਿੰਘ, ਗ੍ਰੰਥੀ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਤੇਜਾ ਸਿੰਘ ਗਿੱਲ, ਸੰਤੋਖ ਸਿੰਘ, ਬਲਵੀਰ ਸਿੰਘ, ਹੋਰਨਾਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ |
ਪਿਛਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਕਾਬੂ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ 'ਚ 4 ਰੋਜ਼ਾ ਨਾਟ ਉਤਸਵ 27 ਤੋਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।