30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ੍ਰੀ ਰਾਮ ਕਾਲਜ ਡੱਲਾ ਦੇ ਖਿਡਾਰੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ ਕਾਲਜ ਰੈਸਲਿੰਗ ਮੁਕਾਬਲਿਆਂ 'ਚੋਂ 11 ਮੈਡਲ ਜਿੱਤ ਕੇ ਦੂਜਾ ਸਥਾਨ ਲਿਆ

ਅਜੀਤ ਡੈਸਕ 23-11-2025
ਹਠੂਰ, 22 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਰਾਮ ਕਾਲਜ ਡੱਲਾ ਦੇ ਖਿਡਾਰੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਅੰਤਰ ਕਾਲਜ ਰੈਸਲਿੰਗ ਮੁਕਾਬਲਿਆਂ 'ਚ ਭਾਗ ਲੈ ਕੇ ਵੱਡੀ ਜਿੱਤ ਦਰਜ ਕੀਤੀ ਹੈ | ਕਾਲਜ ਦੇ ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਸਲਿੰਗ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਅੰਤਰ ਕਾਲਜ ਮੁਕਾਬਲਿਆਂ 'ਚ ਫਰੀ ਸਟਾਈਲ ਅਤੇ ਰੋਮਨ ਗਰੀਕੋ ਦੋਨਾਂ ਵਰਗਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ | ਫਰੀ ਸਟਾਈਲ ਰੈਸਲਿੰਗ ਮੁਕਾਬਲਿਆਂ 'ਚੋਂ ਉਨ੍ਹਾਂ ਦੇ ਕਾਲਜ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਪ੍ਰਦੀਪ ਸਿੰਘ ਨੇ 79 ਕਿਲੋਗ੍ਰਾਮ ਭਾਰ ਵਰਗ 'ਚੋਂ ਸੋਨੇ ਦਾ ਤਗਮਾ, ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਨਮਨ ਨੇ 74 ਕਿਲੋਗ੍ਰਾਮ ਭਾਰ ਵਰਗ 'ਚੋਂ ਸੋਨੇ ਦਾ ਤਮਗਾ, ਬੀ.ਏ ਭਾਗ ਪਹਿਲਾ ਦੇ ਪਿ੍ੰਸ ਨੇ 61 ਕਿਲੋਗ੍ਰਾਮ ਭਾਰ ਵਰਗ 'ਚੋਂ ਚਾਂਦੀ ਦਾ, ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਰਣਜੀਤ ਸਿੰਘ ਨੇ 57 ਕਿਲੋਗ੍ਰਾਮ ਭਾਰ ਵਰਗ 'ਚੋਂ ਚਾਂਦੀ ਦਾ, ਐੱਮ. ਏ. ਭਾਗ ਪਹਿਲਾ ਦੇ ਮੋਹਿਤ ਸੋਨੀ ਨੇ 92 ਕਿਲੋਗ੍ਰਾਮ ਭਾਰ ਵਰਗ 'ਚੋਂ ਕਾਂਸੀ ਦਾ, ਬੀ. ਏ. ਭਾਗ ਪਹਿਲਾ ਦੇ ਵਿਦਿਆਰਥੀ ਸਿਧਾਂਤ ਨੇ 65 ਕਿੱਲੋਗ੍ਰਾਮ ਭਾਰ ਵਰਗ 'ਚੋਂ ਕਾਂਸੀ ਦਾ ਤਮਗਾ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਹੀ ਗਰੀਕੋ ਰੋਮਨ ਸਟਾਈਲ ਰੈਸਲਿੰਗ ਮੁਕਾਬਲਿਆਂ 'ਚੋਂ ਮੋਹਿਤ ਸੋਨੀ ਐੱਮ.ਏ. ਭਾਗ ਪਹਿਲਾ ਦੇ ਵਿਦਿਆਰਥੀ ਨੇ 97 ਕਿਲੋਗ੍ਰਾਮ ਭਾਰ ਵਰਗ 'ਚੋਂ ਕਾਂਸੀ, ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਨਮਨ ਨੇ 72 ਕਿਲੋਗ੍ਰਾਮ ਭਾਰ ਵਰਗ 'ਚੋਂ ਕਾਂਸੀ, ਬੀ.ਏ. ਭਾਗ ਪਹਿਲਾ ਦੇ ਸਿਧਾਂਤ ਨੇ 63 ਕਿਲੋਗ੍ਰਾਮ ਭਾਰ ਵਰਗ 'ਚੋਂ ਕਾਂਸੀ, ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਪਿ੍ੰਸ ਨੇ 60 ਕਿਲੋਗ੍ਰਾਮ ਭਾਰ ਵਰਗ 'ਚੋਂ ਕਾਂਸੀ, ਬੀ.ਏ. ਭਾਗ ਪਹਿਲਾ ਦੇ ਰਣਜੀਤ ਸਿੰਘ ਨੇ 55 ਕਿਲੋਗ੍ਰਾਮ ਭਾਰ ਵਰਗ 'ਚੋਂ ਕਾਂਸੀ ਦੇ ਤਮਗੇ ਪ੍ਰਾਪਤ ਕਰਕੇ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਅਤੇ ਸਮੁੱਚੇ ਤੌਰ 'ਤੇ ਇੰਨ੍ਹਾਂ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰ. ਪ੍ਰਭਜੀਤ ਸਿੰਘ ਨੇ ਕਿਹਾ ਕਿ ਇਹ ਜਿੱਤਾਂ ਇਨ੍ਹਾਂ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਸਿਰੜ ਦਾ ਨਤੀਜਾ ਹੈ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਖਿਡਾਰੀਆਂ ਦਾ ਕਾਲਜ ਪਹੁੰਚਣ 'ਤੇ ਪਿ੍ੰਸੀਪਲ ਪ੍ਰਭਜੀਤ ਸਿੰੰਘ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਦੇਵੀ ਚੰਦ ਸ਼ਰਮਾ, ਮੈਂਬਰ ਹੈੱਡ ਮਾਸਟਰ ਅਵਤਾਰ ਸਿੰਘ, ਮਾਸਟਰ ਭਗਵੰਤ ਸਿੰਘ, ਸੈਕਟਰੀ ਸਰਦਾਰ ਕਿਰਨਜੀਤ ਸਿੰਘ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਕੇ ਵਧਾਈਆਂ ਦਿੱਤੀਆਂ |
ਪਿਛਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ 'ਚ 4 ਰੋਜ਼ਾ ਨਾਟ ਉਤਸਵ 27 ਤੋਂ ਸ਼ੁਰੂ ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਮੁਕਾਬਲਿਆਂ 'ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।