ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ) -ਇਲਾਕੇ 'ਚ ਸੰਗਤਾਂ ਵਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਦੌਰਾਨ ਲੋਕਾਂ ਵਲੋਂ ਆਪੋ ਆਪਣੇ ਧਾਰਮਿਕ ਅਸਥਾਨ 'ਤੇ ਦੀਪਮਾਲਾ ਕਰਕੇ ਦੀਵਾਲੀ ਦਾ ਤਿਉਹਾਰ ਮਨਾਇਆ | ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵਲੋਂ ਗੁਰੂ ਘਰਾਂ 'ਚ ਦੀਪਮਾਲਾ ਕੀਤੀ ਗਈ | ਇਸ ਬਾਰੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁ ਗਿਣਤੀ ਲੋਕਾਂ ਨੇ ਆਪੋ-ਆਪਣੇ ਪਿੰਡਾਂ ਦੇ ਸਕੂਲਾਂ ਅੱਗੇ ਦੀਵੇ ਜਗਾਏ | ਇਸੇ ਤਰ੍ਹਾਂ ਗਰੀਨ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੇ ਬੂਟੇ ਵੀ ਲਗਾਏ | ਭਾਵੇਂ ਕਿ ਦੀਵਾਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ 'ਚ ਭਾਰੀ ਭੀੜ ਦੇਖਣ ਨੂੰ ਮਿਲੀ ਪਰ ਲੋਕਾਂ 'ਚ ਪਟਾਕੇ ਆਦਿ ਚਲਾਉਣ ਦਾ ਉਤਸ਼ਾਹ ਪਹਿਲਾ ਨਾਲੋਂ ਕੁਝ ਮੱਠਾ ਨਜ਼ਰ ਆਇਆ | ਜ਼ਿਆਦਾਤਰ ਲੋਕਾਂ ਵਲੋਂ ਮੰਗਲਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਨੂੰ ਤਰਜੀਹ ਦਿੱਤੀ ਗਈ | ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ |