22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਪੰਜਾਬ ਫਾਰਮੇਸੀ ਕੌਂਸਲ ਵਲੋਂ ਅਸ਼ਵਨੀ ਕੁਮਾਰ ਦਾ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ

ਮਹਿਲ ਕਲਾਂ (ਬਰਨਾਲਾ), 22 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਪਰਵਿੰਦਰ ਸਿੰਘ ਝੋਟਾ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ...

ਅਜੀਤ ਡੈਸਕ 22-10-2026

ਮਹਿਲ ਕਲਾਂ (ਬਰਨਾਲਾ), 22 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਪਰਵਿੰਦਰ ਸਿੰਘ ਝੋਟਾ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਫਾਰਮੇਸੀ ਕੌਂਸਲ ਵਲੋਂ ਅਸ਼ਵਨੀ ਕੁਮਾਰ ਦੀ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ। ਕੌਂਸਲ ਵਲੋਂ ਅੱਜ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ, ਵਾਰਡ ਨੰਬਰ 19, ਮੁਹੱਲਾ ਵੀਰ ਨਗਰ, ਮਾਨਸਾ ਦੇ ਵਾਸੀ ਅਸ਼ਵਨੀ ਕੁਮਾਰ ਦਾ ਰਜਿਸਟ੍ਰੇਸ਼ਨ ਨੰਬਰ 51464 ਪੱਕੇ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ।

ਪੱਤਰ ਮੁਤਾਬਕ ਕੌਂਸਲ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਤਹਿਤ ਉਸ ਦਾ ਨਾਮ ਰਜਿਸਟਰਡ ਫਾਰਮਾਸਿਸਟਾਂ ਦੇ ਰਜਿਸਟਰ ਵਿਚੋਂ ਕੱਟ ਦਿੱਤਾ ਗਿਆ ਹੈ। ਇਹ ਕਾਰਵਾਈ ਫਾਰਮੇਸੀ ਐਕਟ 1948 ਦੀ ਧਾਰਾ 36(1)(ii) ਅਧੀਨ ਕੀਤੀ ਗਈ ਹੈ ਅਤੇ ਇਹ ਹੁਕਮ 20 ਅਕਤੂਬਰ 2026 ਤੋਂ ਪ੍ਰਭਾਵੀ ਕਰ ਦਿੱਤੇ ਗਏ ਹਨ। ਇਹ ਅਧਿਕਾਰਤ ਪੱਤਰ ਪੰਜਾਬ ਫਾਰਮੇਸੀ ਕੌਂਸਲ ਦੀ ਰਜਿਸਟਰਾਰ ਪ੍ਰੀਤੀ ਪੱਡਾ ਵਲੋਂ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਫਾਰਮੇਸੀ ਕਿੱਤੇ ਵਿਚ ਕਾਨੂੰਨੀ ਨਿਯਮਾਂ ਅਤੇ ਪੇਸ਼ੇਵਰ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਹਿਮ ਕਦਮ ਮੰਨੀ ਜਾ ਰਹੀ ਹੈ।

ਪਿਛਲੀ ਖ਼ਬਰ ਜਸਪ੍ਰੀਤ ਸਿੰਘ ਰਾਣਾ ਪੰਜਵੀਂ ਵਾਰ ਬਣੇ ਯੂਥ ਅਕਾਲੀ ਦਲ (ਬ) ਦੇ ਜ਼ਿਲ੍ਹਾ ਪਠਾਨਕੋਟ ਪ੍ਰਧਾਨ ਅਗਲੀ ਖ਼ਬਰ ਮਾਝਾ ਲੀਗ ਕਬੱਡੀ ਕਲੱਬ ਵਲੋਂ ਸਲਾਨਾ ਕਬੱਡੀ ਕੱਪ ਕੱਥੂਨੰਗਲ 'ਚ ਕਰਵਾਇਆ ਗਿਆ- ਕਾਹਲੋਂ, ਸੋਹੀ